ਪੰਨਾ:ਅੰਧੇਰੇ ਵਿਚ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੭)

ਘੰਟੇ ਪਿੱਛੋਂ ਜਾਂ ਟਹਿਲਣ ਰਾਮ ਨੂੰ ਸੱਦਣ ਆਈ ਤਾਂ ਵੇਖਿਆ ਕਿ ਰਾਮ ਚੰਡੀ ਮੰਡਪ ਦੇ ਲਾਗਲੇ ਬਰਾਂਡੇ ਵਿਚ ਮੂੰਹ ਸੁਜਾਈ ਬੈਠਾ ਹੈ। ਟਹਿਲਣ ਨੇ ਕਿਹਾ, 'ਸਕੂਲ ਦਾ ਵਖਤ ਹੋਗਿਆ ਹੈ। ਬਾਬੂ ਜੀ, ਬੀਬੀ ਜੀ ਸੱਦ ਰਹੇ ਹਨ।'

ਰਾਮ ਨੇ ਕੋਈ ਜੁਵਾਬ ਨ ਦਿੱਤਾ। ਉਹ ਏਦਾਂ ਬੇਠਾ ਰਿਹਾ ਜਿਦਾਂ ਬੋਲਾ ਹੁੰਦਾ ਹੈ। ਨ੍ਰਿਕਤੋ ਨੇ ਫੇਰ ਸਾਹਮਣੇ ਜਾ ਕੇ ਆਖਿਆ, ਬੀਬੀ ਜੀ ਨਹਾ ਧੋ ਕੇ ਰੋਟੀ ਖਾਣ ਲਈ ਸਦ ਰਹੀ ਹੈ।

ਰਾਮ ਅੱਖਾਂ ਲਾਲ ਕਰਕੇ ਗੱਜ ਕੇ ਬੋਲਿਆ,'ਚਲ ਇੱਥੋਂ ਦੂਰ ਹੋ ਜਾਹ .....।'


ਪਰ ਬੀਬੀ ਜੀ ਨੇ ਜੋ ਆਖਿਆ ਹੈ, ਤੂੰ ਸੁਣਿਆਂ ਕਿ ਨਹੀਂ?


ਨਹੀਂ ਸੁਣਿਆਂ। ਮੈਂ ਨਹੀਂ ਨਹਾਉਣਾ, ਨਹੀਂ ਖਾਣਾ ਤੇ ਕੁਝ ਨਹੀਊਂ ਕਰਨ, ਤੂੰ ਇਥੋਂ ਚੁਪ ਕਰਕੇ ਚਲੀ ਜਾਹ।

ਚੰਗਾ ਫੇਰ ਮੈਂ ਜਾਕੇ ਏਦਾਂ ਹੀ ਆਖ ਦੇਵਾਂ? ਇਹ ਆਖ ਕੇ ਉਹ ਘਰ ਨੂੰ ਤੁਰ ਪਈ।

ਰਾਮ ਭਜਕੇ ਲਾਗਲੇ ਛੱਪੜ ਵਿੱਚੋਂ ਇਕ ਚੁੱਭਾ ਲਾ ਆਇਆ। ਫੇਰ ਭਿਜੇ ਹੋਏ ਕਪੜਿਆਂ ਨਾਲ ਉਥ ਹੀ ਆਕੇ ਬੈਠ ਗਿਆ। ਨਰਾਇਣੀ ਸੁਣਦਿਆਂ ਸਾਰ ਹੀ ਭੱਜੀ ਆਈ ਤੇ ਆ ਕੇ ਕਹਿਣ ਲੱਗੀ, ਵੇ ਭੂਤਨਿਆਂ ਇਹ ਤੂੰ ਕਿ ਕੀਤਾ ਹੈ, ਉਸ ਛੱਪੜ ਵਿਚ ਤਾਂ ਕੋਈ ਪੈਰ ਵੀ ਨਹੀਂ ਭਿਉਂਦਾ,