ਪੰਨਾ:ਅੰਧੇਰੇ ਵਿਚ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੮)

ਪਰ ਤੂੰ ਸਣ ਕਪੜੀਂ ਇਸ਼ਨਾਨ ਕਰ ਆਇਆ ਏਂ?


ਫੇਰ ਨਰਾਇਣੀ ਨੇ ਆਪਣੇ ਹੱਥਾਂ ਨਾਲ ਉਸਦੀ ਟਿੰਡ ਪੂੰਜੀ, ਮੂੰਹ ਪੂੰਝਿਆ ਕਪੜੇ ਬਦਲੇ ਤੇ ਥਾਲੀ ਵਿਚ ਰੋਟੀ ਪਾ ਕੇ ਸਾਹਮਣੇ ਰੱਖੀ। ਰਾਮ ਥਾਲੀ ਦੇ ਸਾਹਮੜੇ ਮਾਂਹ ਦੇ ਆਟੇ ਵਾਂਗੂੰ ਆਕੜਿਆ ਬੈਠਾ ਰਿਹਾ, ਪਰ ਖਾਧਾ ਕੁਝ ਨਾ।


ਨਰਾਇਣੀ ਉਹਦੇ ਮਨ ਦੀ ਬਾਤ ਸਮਝ ਗਈ। ਲਾਗੇ ਆ ਕੇ ਟਿੰਡ ਉਤੇ ਹੱਥ ਫੇਰਦੀ ਹੋਈ ਬੋਲੀ, ਮੇਰਾ ਰਾਜਾ ਪੁਤ੍ਰ ਹੁਣ ਤੂੰ ਆਪੇ ਹੀ ਖਾ ਲੈ, ਰਾਤ ਨੂੰ ਮੈਂ ਖਿਲਾ ਦਿਆਂਗੀ। ਵੇਖਾਂ ਬੀਬਾ ਪੁਤ! ਇਹ ਤੌਣ ਆਟੇ ਦੀ ਪਕਾਉਣ ਵਾਲੀ ਹੈ, ਜੇ ਮੈਂ ਤੈਨੂੰ ਰੋਟੀ ਖੁਆਉਣ ਲੱਗ ਜਾਵਾਂ ਤਾਂ ਇਹਨੂੰ ਕੌਣ ਪਕਾਏ ? ਖਾ ਲੈ ਮੇਰਾ ਬੀਬਾ ਪੁੱਤਰ ਰਾਤ ਨੂੰ ਮੈਂ......।'

ਰਾਮ ਚੁੱਪ ਚਾਪ ਖਾਕੇ ਨਵੇਂ ਕੱਪੜੇ ਪਾ ਕੇ ਸਕੂਲ ਚਲਿਆ ਗਿਆ। ਟਹਿਲਣ ਨੇ ਆਖਿਆ ਬੀਬੀ ਜੀ ਤੁਹਾਡੇ ਕਰਕੇ ਹੀ ਇਹਦੀਆਂ ਸਾਰੀਆਂ ਆਦਤਾਂ ਵਿਗੜ ਦੀਆਂ ਜਾ ਰਹੀਆਂ ਹਨ। ਇਹ ਹੁਣ ਛੋਟਾ ਹੈ ਜੋ ਆਪਣੇ ਆਪ ਰੋਟੀ ਨਹੀਂ ਖਾ ਸਕਦਾ? ਤੁਸੀਂ ਇਸ ਨੂੰ ਬਹੁਤ ਪੁਚ ਪੁਚ ਕਰਕੇ ਸਿਰ ਤੇ ਚਾੜ੍ਹ ਛਡਿਆ ਹੈ।

ਨਰਾਇਣੀ ਮੁਸਕਰਾਈ ਤੇ ਕਹਿਣ ਲੱਗੀ, ਕੀ ਕਰਦੀ ਜ਼ਿਦ ਜੂ ਕਰ ਬੈਠਾ ਸੀ । ਜੇ ਮੈਂ ਰਾਤ ਨੂੰ ਰੋਟੀ ਖੁਆਉਣ ਦਾ ਲਾਰਾ ਨ ਲਾਉਂਦੀ ਤਾਂ ਉਸ ਨੇ ਕੁਝ ਵੀ ਨਹੀਂ ਸੀ ਖਾਣਾ ਚੁਪ ਕਰਕੇ ਭੁਖਾ ਹੀ ਉਠ ਜਾਣਾ ਸੀ!