(੬)
ਸਤੇਂਦ੍ਰ, ਜਾਣੀਦਾ ਸੁੱਤਾ ਪਿਆ ਜਾਗਿਆ ਸੀ, ਉਹਨੇ ਕੁਝ ਬੜਬੜਾ ਕੇ ਆਖਿਆ, 'ਇੱਥੇ ਕਿਉਂ ਮੈਂ ਕਿਤੇ ਹੋਰ ਜਗਾ ਬਹਿਕੇ ਖਾ ਲਵਾਂਗਾ।'
ਮਾਂ ਨੇ ਆਖਿਆ, "ਤੂੰ ਸਚਮੁਚ ਵਿਆਹ ਤਾਂ ਕਰਵਾ ਨਹੀਂ ਰਿਹਾ। ਫੇਰ ਇਸ ਜਰਾ ਜਿੰਨੀ ਕੁੜੀ ਸਾਹਮਣੇ ਬੈਠਦਿਆਂ ਤੈਨੂੰ ਸੰਗ ਕਿਉਂ ਆਉਂਦੀ ਹੈ?
'ਮੈਂ ਕਿਸੇ ਕੋਲੋਂ ਨਹੀਂ ਸ਼ਰਮਾਉਂਦਾ' ਇਹ ਆਖਕੇ ਸਤੇਂਦ੍ਰ ਕੁਝ ਨਪਿਆ ਘੁਟਿਆ, ਜਿਹਾ ਹੋਕੇ ਬਹਿ ਕੇ ਖਾਣ ਲੱਗ ਪਿਆ। ਮਾਂ ਉਥੋਂ ਚਲੀ ਗਈ। ਸਤੇਂਦ੍ਰ ਦੋਂਹ ਹੀ ਮਿੰਟਾਂ ਵਿਚ ਛੇਤੀ ੨ ਰੋਟੀ ਉਗਲ ਨਿਗਲ ਕਰਕੇ ਉਥੋਂ ਚਲਿਆ ਗਿਆ।
ਆਪਣੀ ਬਾਹਰ ਵਾਲੀ ਬੈਠਕ ਵਿਚ ਜਾ ਕੇ ਉਸਨੇ ਵੇਖਿਆ ਕਿ ਏਨੇ ਚਿਰ ਨੂੰ ਉਸਦੇ ਕਈ ਮਿਤ੍ਰ ਵੀ ਪੁਜ ਪਏ ਹਨ। ਚੌਂਪੜ ਵਿੱਛੀ ਹੋਈ ਹੈ। ਉਹਨੇ ਪਹਿਲਾਂ ਹੀ ਆਪਣਾ ਇਰਾਦਾ ਦਸਦੇ ਹੋਏ ਨੇ ਕਿਹਾ, "ਮੈਂ ਕਿਸੇ ਤਰ੍ਹਾਂ ਨਹੀਂ ਬੈਠ ਸਕਦਾ।' ਮੇਰੇ ਸਿਰ ਵਿਚ ਬਹੁਤ ਦਰਦ ਹੋ ਰਹੀ ਹੈ। ਇਹ ਆਖਕੇ ਇਕ ਖੂੰਜੇ ਚਲਿਆ ਗਿਆ ਤੇ ਸਰਹਾਣੇ ਤੇ ਸਿਰ ਰੱਖ ਕੇ ਅੱਖਾਂ ਬੰਦ ਕਰਕੇ ਲੇਟ ਗਿਆ। ਦੋਸਤਾਂ ਨੂੰ ਮਨ ਹੀ ਮਨ ਵਿਚ ਹੈਰਾਨੀ ਹੋਈ। ਉਹਨਾਂ ਬੋਲਣ ਵਾਲਿਆਂ ਦੇ ਘਾਟੇ ਨੂੰ ਵੇਖਕੇ ਚੌਂਪੜ ਛੱਡਕੇ ਸਤਰੰਜ ਲਿਆ ਵਿਛਾਈ।
ਤਰਕਾਲਾਂ ਤੱਕ ਕਈ ਬਾਜੀਆਂ ਹਾਰੇ ਤੇ ਕਈ ਜਿੱਤੇ। ਕਈ ਗੱਪਾਂ ਸ਼ੱਪਾਂ ਵੀ ਵੱਜੀਆਂ ਪਰ ਸਤੇਂਦ੍ਰ ਨਾ ਤਾਂ ਇਕ