ਪੰਨਾ:ਅੰਧੇਰੇ ਵਿਚ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੪)

ਲੱਗ ਗਿਆ ਤਾਂ ਚੰਗੀ ਛਾਂ ਹੋ ਜਾਏਗੀ। ਮਾਸਟਰ ਸਾਹਿਬ ਨੇ ਆਖਿਆ ਹੈ, 'ਪਿੱਪਲ ਦੀ ਥਾਂ ਬੜੀ ਚੰਗੀ ਹੁੰਦੀ ਹੈ।' ਗੋਬਿੰਦਿਆ ਜਾਹ, ਇਕ ਛੰਨਾ ਪਾਣੀ ਦਾ ਲੈ ਆ। ਭੋਲਿਆ ਤੂੰ ਇਕ ਮੇਟਾ ਜਿਹਾ ਵਾਂਸ ਲੈ ਆ, ਇਹਦੇ ਨਾਲ ਖੜਾ ਕਰਨਾ ਹੋਵੇਗਾ। ਇਹਦੇ ਉਦਾਲੇ ਪੁਦਾਲੇ ਵਾੜ ਵੀ ਚਾਹੀਦੀ ਹੈ ਨਹੀਂ ਤਾਂ ਗਾਈਆਂ, ਮਹੀਆਂ ਹੀ ਖਾ ਜਾਣਗੀਆਂ।

ਦਿਗੰਬਰੀ ਨੂੰ ਅੱਗ ਲੱਗ ਗਈ। ਵਿਹੜੇ ਵਿਚ ਪਿਪਲ ਦਾ ਦਰਖਤ ਇਹ ਤਾਂ ਦੁਨੀਆਂ ਨਾਲੋਂ ਵਖਰੀ ਹੀ ਗੱਲ ਹੈ। ਘਰ ਵਿਚ ਪਿਪਲ ਲਾਉਂਦੇ ਏਥੇ ਹੀ ਵੇਖੇ ਹਨ?

ਰਾਮ ਨੇ ਉਹ ਦੀ ਗੱਲ ਨੂੰ ਅਨ ਸੁਣਿਆ ਕਰ ਦਿੱਤਾ।

ਗੋਬਿੰਦਾ ਆਪਣੇ ਵਿੱਤ ਅਨੁਸਾਰ ਇਕ ਛੰਨਾ ਪਾਣੀ ਦਾ ਲੈ ਆਇਆ। ਰਾਮ ਨੇ ਉਹਦੇ ਪਾਸੋਂ ਪਾਣੀ ਫੜਦਿਆਂ ਹੋਇਆਂ ਪ੍ਰੇਮ ਨਾਲ ਆਖਿਆ, ਏਨੇ ਪਾਣੀ ਨਾਲ ਕੀ ਬਣੇਗਾ, ਮੂਰਖਾ! ਤੂੰ ਐਥੇ ਖਲੋ ਮੈਂ ਆਪ ਪਾਣੀ ਲਿਆਉਂਦਾ ਹਾਂ।

ਕਈ ਦਪੜੇ ਪਾਣੀ ਰੋੜ੍ਹ ਕੇ, ਸਾਰੇ ਵਿਹੜੇ ਵਿਚ ਚਿੱਕੜ ਕਰਕੇ ਉਹਨੇ ਤਸੱਲੀ ਨਾਲ ਪਿੱਪਲ ਦੇ ਬੂਟੇ ਨੂੰ ਲਾ ਦਿਤਾ। ਏਨੇ ਚਿਰ ਨੂੰ ਨਦੀ ਤੋਂ ਨਹਾਕੇ ਨਰਾਇਣੀ ਵੀ ਆ ਗਈ। ਏਨੇ ਚਿਰ ਤਕ ਦਿਗੰਬਰੀ ਕੋਲਿਆਂ ਵਾਂਗੂ ਮਘ ਰਹੀ ਸੀ। ਕਿਓਂ? ਇਸ ਵਾਸਤੇ ਕਿ ਇਸ ਦੀਆਂ ਅੱਖਾਂ ਦੇ ਸਾਹਮਣੇ ਹੀ, ਰਾਮ ਨੇ ਸਾਰੇ ਲੋਕਾਂ ਦਾ ਭਲਾ ਸੋਚਦਿਆਂ ਹੋਇਆਂ, ਛਾਂ ਵਾਲਾ ਪਿੱਪਲ ਦਾ ਦਰਖਤ ਵਿਹੜੇ ਵਿਚ ਲਾ ਦਿੱਤਾ ਸੀ। ਨਰਾਇਣੀ ਨੂੰ ਵੇਖਦਿਆਂ ਹੀ ਕੂਕੀ, ਦੇਖ