(੬੬)
ਗੁੱਸੇ ਨਾਲ ਦਿਗੰਬਰੀ ਦੀਆਂ ਅੱਖਾਂ ਲਹੂ ਵਰਗੀਆਂ ਹੋ ਰਹੀਆਂ ਸਨ। ਆਪਣੀ ਲੜਕੀ ਨਰਾਇਣੀ ਨੂੰ ਲਾਲੋ ਲਾਲ ਹੋਈ ਨੇ ਕਿਹਾ, ਤੂੰ ਵੀ ਨਿਆਣੀ ਬਣ ਗਈ ਏਂ, ਇਹ ਦਰਖਤ ਲਗ ਕਿੱਦਾਂ ਜਾਇਗਾ?
ਨਰਾਇਣੀ ਨੇ ਕਿਹਾ, 'ਮਾਂ ਘਬਰਾ ਨਾ, ਮੈਨੂੰ ਵੀ ਪਤਾ ਹੈ ਕਿ ਜੜ੍ਹਾਂ ਤੋਂ ਬਿਨਾਂ ਐਡਾ ਵੱਡਾ ਦਰਖਤ ਕਿਦਾਂ ਲਗ ਜਾਇਗਾ। ਪਾਣੀ ਨਾਲ ਇਹਦੀਆਂ ਜੜ੍ਹਾ ਥੋੜੀਆਂ ਬਣ ਜਾਣੀਆਂ ਹਨ? ਦੋਂਹ ਚੌਂਹ ਦਿਨਾਂ ਨੂੰ ਆਪੇ ਸੁਕ ਜਾਇਗਾ।'
ਦਿਗੰਬਰੀ ਠੰਢੀ ਨ ਹੋਈ, 'ਕਹਿਣ ਲੱਗੀ, ਸੁਕੇਗਾ ਕਦੋਂ ਹੁਣੇ ਕਿਉਂ ਨਹੀਂ ਪੁਟ ਕੇ ਸੁਟ ਦੇਂਦੀ।'
ਨਰਾਇਣੀ ਆਖਣ ਲੱਗੀ, ਵਾਹ ਏਦਾਂ ਤਾਂ ਘਰ ਵਿਚ ਰਹਿਣਾ ਮੁਸ਼ਕਲ ਹੋ ਜਾਇਗਾ।
ਦਿਗੰਬਰੀ ਨੇ ਆਖਿਆ, 'ਘਰ ਕੱਲਾ ਉਹਦੇ ਪਿਉ ਦਾ ਨਹੀਂ ਕਿ ਜੋ ਜੀ ਆਵੇ ਪਿਆ ਕਰੇ। ਵਿਹੜੇ ਵਿਚ ਪਿੱਪਲ ਦਾ ਬੂਟਾ ਲਾ ਦਿਤਾ ਹੈ। ਤੂੰ ਨਹੀਂ ਘਰ ਵਾਲੀ? ਗੋਬਿੰਦੇ ਦਾ ਘਰ ਨਹੀਂ? ਹਾਏ ਰੱਬਾ ਇਸ ਪਿੱਪਲ ਤੇ ਸਾਰੀ ਦੁਨੀਆਂ ਦੀਆਂ ਇੱਲਾਂ ਕਾਂ ਤੇ ਹੋਰ ਕਈ ਕੁਝ ਆ ਕੇ ਆਲ੍ਹਣੇ ਪੌਣਗੇ, ਵਿੱਠਾਂ ਕਰਨਗੇ, ਕਈ ਵਾਰੀ ਹੱਡ ਵੀ ਲਿਆ ਸੁਟਿਆ ਕਰਨਗੇ, ਵਿਹੜਾ ਗੰਦਾ ਹੋ ਜਾਇਆ ਕਰੇਗਾ। ਮੇਰੇ ਪਾਸੋਂ ਤਾਂ ਨਰੈਣੀਏਂ ਰਿਹਾ ਨਹੀਊਂ ਜਾਣਾ। ਤੂੰ ਇਹਦੇ ਪਾਸੋਂ ਐਨੀ ਡਰਦੀ ਕਿਉਂ ਏਂ! ਜੇ ਇਹ ਮੇਰੇ ਘਰ ਹੁੰਦਾ ਤਾਂ ਇਸ ਸ਼ੈਤਾਨ ਨੂੰ ਮਿੰਟਾਂ