(੬੭)
ਵਿਚ ਸਿੱਧਾ ਕਰ ਲੈਂਦੀ।
ਨਰਾਇਣੀ ਨੂੰ ਆਪਣੀ ਮਾਂ ਦਾ ਹਿਰਦਾ ਸ਼ੀਸ਼ੇ ਵਾਂਗੂੰ ਸਾਫ ਦਿੱਸ ਪਿਆ। ਉਹ ਕੁਝ ਚਿਰ ਚੁਪ ਰਹਿਕੇ ਜ਼ੋਰ ਦੀ ਹੱਸ ਪਈ। ਅਜੇ ਤਾਂ ਬੱਚਾ ਹੈ ਮਾਂ ਇਹਨੂੰ ਐਨੀ ਅਕਲ ਕਿਥੇ? ਜੇ ਸਮਝ ਹੁੰਦੀ ਤਾਂ ਵਿਹੜੇ ਵਿਚ ਪਿੱਪਲ ਲਾਉਂਦਾ ਹੀ ਕਿਉਂ? ਦੋ ਦਿਨ ਰਹਿਣ ਦੇਹ ਇਹ ਆਪੇ ਹੀ ਪੁਟ ਕੇ ਸੁਟ ਦੇਵੇਗਾ।
ਦਿਗੰਬਰੀ ਨੇ ਆਖਿਆ, 'ਪੁੱਟ ਸੁਟੇਗਾ, ਇਹ ਕਿਉਂ ਪੁਟੇਗਾ, ਮੈਂ ਆਪ ਹੀ ਪੁੱਟ ਸੱਟਾਂਗੀ।'
ਨਰਾਇਣੀ ਨੇ ਆਖਿਆ, 'ਨਾ ਮਾਂ ਇਹ ਕੰਮ ਨ ਕਰੀਂ, ਮੇਂ ਪਹਿਲਾਂ ਆਖ ਦਿੰਦੀ ਹਾਂ, ਮੇਰੇ ਬਿਨਾਂ ਇਹਨੂੰ ਕੋਈ ਵੀ ਕੁਝ ਆਖ ਨਹੀਂ ਸਕਦਾ। ਇਹ ਭਰਾ ਪਾਸੋਂ ਵੀ ਨਹੀਂ ਡਰਦਾ, ਤੂੰ ਇਹਨੂੰ ਪਛਾਣਿਆਂ ਨਹੀਂ ਮਾਂ ਅਜ ਨ ਪੁਟੀਂ ਫੇਰ ਵੇਖਿਆ ਜਾਏਗਾ।'
ਦਿਗੰਬਰੀ ਗੁੱਸੇ ਨਾਲ ਕਹਿਣ ਲੱਗੀ, ਚੰਗਾ ਜਾਹ ਬਹੁਤੀਆਂ ਗੱਲਾਂ ਨੂੰ ਬਣਾ ਜਾਕੇ ਕੱਪੜੇ ਪਾ।
ਦੁਪਹਿਰ ਦੇ ਵੇਲੇ ਨਰਾਇਣੀ ਆਪਣੇ ਕਮਰੇ ਵਿਚ ਬੈਠੀ ਸਰਹਾਣੇ ਦਾ ਉਛਾੜ ਸੀਊਂ ਰਹੀ ਸੀ। ਏਨੇ ਚਿਰ ਬੈਠੀ ਟਹਿਲਣ ਨੇ ਆ ਕੇ ਖਬਰ ਦਿੱਤੀ, ਬੀਥੀ ਜੀ ਸਤਿਆ ਨਾਸ ਹੋ ਗਿਆ, ਨਾਨੀ ਜੀ ਨੇ ਛੋਟੇ ਬਾਬੂ ਦਾ ਦਰਖਤ ਪੁੱਟ ਕੇ ਸੁੱਟ ਦਿੱਤਾ ਹੈ। ਸਕੂਲੋਂ ਆਉਂਦਿਆਂ ਹੀ ਉਹ ਕਿਸੇ ਨ ਕਿਸੇ ਨੂੰ ਜਰੂਰ ਖਾ ਜਾਇਗਾ ।
ਨਰਾਇਣੀ ਸੀਊਣਾ ਵਿੱਚੇ ਛੱਡ ਕੇ ਭੱਜੀ, ਵੇਖਿਆ