ਪੰਨਾ:ਅੰਧੇਰੇ ਵਿਚ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੮)

ਕਿ ਸੱਚ ਮੁਚ ਹੀ ਦਰਖਤ ਪੁੱਟਿਆ ਹੋਇਆ ਹੈ। ਮਾਂ ਨੂੰ ਪੁਛਿਆ, ਰਾਮ ਦਾ ਦਰਖਤ ਕਿਧਰ ਗਿਆ?

ਦਿਗੰਬਰੀ ਨੇ ਭੱਜੀ ਹੋਈ ਤੌੜੀ ਦੇ ਥੱਲੇ ਵਰਗਾ ਮੂੰਹ ਬਣਾ ਕੇ ਤੇ ਹੱਥ ਨਲ ਇਸ਼ਾਰਾ ਕਰਕੇ ਕਿਹਾ, 'ਔਹ ਪਿਆ ਹੈ।'

ਨਰਾਇਣੀ ਨੇ ਕੋਲ ਜਾ ਕੇ ਵੇਖਿਆ, ਉਹ ਨਿਰਾ ਪੁਟਿਆ ਹੀ ਨਹੀਂ ਗਿਆ, ਸਗੋਂ ਉਹਨੂੰ ਤੋੜ ਮਰੋੜ ਕੇ ਵੀ ਖਰਾਬ ਕੀਤਾ ਗਿਆ ਹੈ। ਨਰਾਇਣੀ ਨੇ ਚੁਪ ਚਾਪ ਉੱਥੇਂ ਚੁਕਵਾਕੇ ਬਾਹਰ ਸੁੱਟ ਦਿੱਤਾ ਤੇ ਆਪ ਹੌਲੀ ਜਹੀ ਕਮਰੇ ਵਿਚ ਆ ਗਈ।

ਸਕੂਲੋਂ ਆ ਕੇ ਰਾਮ ਨੇ ਸਭ ਤੋਂ ਪਹਿਲਾ ਆਪਨਾ ਦਰਖਤ ਵੇਖਿਆ। ਵੇਖਦਿਆਂ ਸਾਰ ਹੀ ਭੁੜਕ ਉਠਿਆ। ਕਿਤਾਬਾਂ, ਸਲੇਟ ਬਾਕੀ ਬਸਤਾ ਸਭ ਵਗਾਹ ਮਾਰਿਆ, ਕੂਕਿਆ ਭਾਬੀ ਜੀ ਮੇਰਾ ਪਿੱਪਲ ਦਾ ਬੂਟਾ?

ਨਰਾਇਣੀ ਰਸੋਈਓਂ ਬਾਹਰ ਨਿਕਲ ਆਈ, ਕਹਿਣ ਲੱਗੀ, ਆ ਦੱਸਦੀ ਹਾਂ, ਏਧਰ ਆ!

ਮੈਂ ਨਹੀਂ ਆਉਣਾ, ਪਹਿਲਾਂ ਦੱਸੋ ਮੇਰਾ ਦਰਖਤ ਕਿੱਥੇ ਹੈ?

'ਮੇਰੇ ਕੋਲ ਤਾਂ ਆ! ਮੈਂ ਦਸਦੀ ਹਾਂ।

ਰਾਮ ਦੇ ਕੋਲ ਜਾਂਦਿਆਂ ਹੀ ਉਹ ਉਹਦਾ ਹੱਥ ਫੜ ਕੇ ਅੰਦਰ ਲੈ ਗਈ। ਗੋਦ ਵਿਚ ਬਿਠਾ ਕੇ ਸਿਰ ਤੇ ਹੱਥ ਫੇਰਦੀ ਹੋਈ ਕਹਿਣ ਲੱਗੀ, ਸੁਣ ਬੀਬਾ ਕਦੇ ਮੰਗਲ ਵਾਰ ਵੀ ਪਿੱਪਲ ਦਾ ਦਰਖਤ ਲਗਾਇਆ ਜਾਂਦਾ ਹੈ?