ਪੰਨਾ:ਅੰਧੇਰੇ ਵਿਚ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੯)

ਰਾਮ ਨੇ ਟਿੱਕ ਕੇ ਪੁਛਿਆ, ਕਿਉਂਂ ਕੀ ਹੁੰਦਾ ਹੈ?

ਘਰ ਦੀ ਵੱਡੀ ਵਹੁਟੀ ਮਰ ਜਾਂਦੀ ਹੈ। ਮੰਗਲ ਨੂੰ ਦਰਖਤ ਨਹੀਂ ਲਇਆ ਜਾਂਦਾ।

ਰਾਮ ਦਾ ਚਿਹਰਾ ਕੁਝ ਚਿਰ ਲਈ ਉਤਰ ਗਿਆ। ਕਹਿਣ ਲੱਗਾ ਨਹੀਂ ਤੁਸੀਂ ਝੂਠ ਬੋਲਦੇ ਹੋ?

ਨਰਾਇਣੀ ਨੇ ਉਸੇ ਤਰ੍ਹਾਂ ਹੀ ਹੱਸ ਕੇ ਆਖਿਆ, 'ਭਾਬੀ ਕਦੇ ਝੂਠ ਬੋਲ ਸਕਦੀ ਹੈ? ਕਿਤਾਬਾਂ ਤੇ ਪੱਤ੍ਰੀਆਂ ਵਿਚ ਜੋ ਲਿਖਿਆ ਹੈ ਸੋ ਝੂਠ ਥੋੜਾ ਹੈ।'

ਕਿੱਥੇ ਹੈ ਉਹ ਪੱਤ੍ਰੀ ਜੀਹਦੇ ਵਿਚ ਲਿਖਿਆ ਹੈ?

ਨਰਾਇਣੀ ਪਹਿਲਾਂ ਤਾਂ ਮਨ ਵਿਚ ਘਬਰਾਈ। ਫੇਰ ਉਸੇ ਤਰ੍ਹਾਂ ਦਾ ਹੀ ਸਿਆਣਾ ਮੂੰਹ ਬਣਾ ਕੇ ਆਖਿਆ, ਕਮਲਿਆ, ਮੰਗਲ ਵਾਰ ਤਾਂ ਮੜ੍ਹੀਆਂ ਦਾ ਨਾਂ ਵੀ ਨਹੀਂ ਲਿਆ ਜਾਂਦਾ, ਤੈਨੂੰ ਦਿਖਾਵਾਂ ਕਿੱਦਾਂ? ਇਹ ਗੱਲ ਤਾਂ ਭੋਲਾ ਦੀ ਵੀ ਜਾਣਦਾ ਹੈ। ਚੰਗਾ ਸਦ ਖਾਂ ਭੋਲੇ ਨੂੰ?

ਭੋਲਾ ਮੈਨੂੰ ਕੀ ਆਖੇਗਾ ਕਿ ਇਸ ਨੂੰ ਏਨੀ ਗੱਲ ਦਾ ਵੀ ਪਤਾ ਨਹੀਂ? ਇਸ ਖਿਆਲ ਤੋਂ ਹਟ ਕੇ ਉਸ ਨੇ, ਜਿਦਾਂ ਮਾਵਾਂ ਨਾਲ ਪਿਆਰ ਕਰੀਦਾ ਹੈ, ਭਾਬੀ ਦੇ ਗੱਲ ਵਿਚ ਦੋਵੇਂ ਬਾਹਵਾਂ ਪਾ ਕੇ ਆਪਣੀ ਬੂਥੀ ਨੂੰ ਉਸ ਦੀ ਛਾਤੀ ਵਿਚ ਤੁਨਦੇ ਹੋਏ ਕਿਹਾ, ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਜੇ ਪੁਟ ਸੁਟਿਆ ਜਾਵੇ ਤਾਂ ਫੇਰ ਤਾਂ ਕੋਈ ਡਰ ਨਹੀਂ ਨਾਂ?

ਭਾਬੀ ਨੇ ਉਸ ਦਾ ਸਿਰ ਛਾਤੀ ਨਾਲ ਲਾ ਕੇ ਆਖਿਆ, ਨਹੀਂ ਫੇਰ ਕੋਈ ਦੋਸ਼ ਨਹੀਂ। ਉਸ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ, ਵੇ ਰਾਮ! ਜੇ ਮੈਂ ਮਰ ਜਾਵਾਂ