ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੧)

ਇਥੇ ਹੀ ਮੂੰਹ ਰੱਖ ਕੇ ਉਹਨੂੰ ਲੰਮੇ ਤੇਰਾਂ ਸਾਲ ਪੂਰੇ ਕੀਤੇ ਹਨ। ਇਸ ਹਾਲਤ ਵਿਚ ਭਾਬੀ ਦੇ ਸਾਹਮਣੇ ਕਿਦਾਂ ਐਡਾ ਵੱਡਾ ਝੂਠ ਬੋਲ ਸਕਦਾ ਸੀ? ਉਹਨੇ ਸੱਚੇ ਦਿਲ ਨਾਲ ਇਕਰਾਰ ਕੀਤਾ ਕਿ ਉਹ ਬੁਢੜੀ ਨੂੰ ਵੀ ਪਿਆਰ ਕਰੇਗਾ।

ਨਰਾਇਣੀ ਨੇ ਭਰੇ ਹੋਏ ਗਲ ਨਾਲ ਆਖਿਆ, ਏਦਾਂ ਮੂੰਹ ਲੁਕਾਇਆਂ ਕੀ ਬਣਦਾ ਹੈ, ਸਿੱਧੀ ਤਰ੍ਹਾਂ ਗੱਲ ਕਰ!

ਠੀਕ ਉਸੇ ਵੇਲੇ ਦਿਗੰਬਰੀ ਆ ਗਈ। ਕੌੜੀ ਬੋਲੀ ਨੂੰ ਮਿਠਿਆਂ ਜਿਹਾ ਬਣਾਕੇ ਆਖਣ ਲੱਗੀ, ਤੈਨੂੰ ਕੋਈ ਕੰਮ ਧੰਦਾ ਨਹੀਂ ਧੀਏ? ਇੱਥੇ ਤੂੰ ਦੇਉਰ ਨਾਲ ਲਾਡ ਕਰ ਰਹੀਏਂ, ਦੂਜੇ ਪਾਸੇ ਤੇਰੇ ਮੁੰਡਿਆਂ ਦਾ ਬੁਰਾ ਹਾਲ ਹੋ ਰਿਹਾ ਹੈ।

ਰਾਮ ਨੇ ਛੇਤੀ ਨਾਲ ਵੇਖਿਆ, ਉਹਦੀਆਂ ਅੱਖਾਂ ਭੁਖੇ ਸ਼ੇਰ ਵਾਂਗੂੰ ਚਮਕ ਪਈਆਂ।

ਨਰਾਇਣੀ ਨੇ ਬਦੋਬਦੀ ਉਹਦਾ ਸਿਰ ਆਪਣੇ ਵੱਲ ਖਿੱਚ ਲਿਆ। ਕਹਿਣ ਲੱਗੀ, ਲੜਕਿਆਂ ਦਾ ਕਿੱਦਾਂ ਬੁਰਾ ਹਾਲ ਹੋ ਰਿਹਾ ਹੈ?

ਕਿੱਦਾਂ! ਇਹ ਚੰਗੀ ਸੁਣਾਈ ਊ, ਇਹ ਆਖ ਕੇ ਉਹ ਚਲੀ ਗਈ। ਕੋਈ ਝੂਠ ਬਣਾ ਕੇ ਵੀ ਨ ਕਹਿ ਸੱਕੀ।

ਰਾਮ ਨੇ ਸਿਰ ਉਤਾਂਹ ਚੁਕਦੇ ਹੋਏ ਨੇ ਕਿਹਾ, ਇਸ ਡੈਣ ਦਾ ਮੈਂ ਸਿਰ ਫੇਹ ਦਿਆਂਗਾ।

ਨਰਾਇਣੀ ਨੇ ਉਹਦੇ ਮੂੰਹ ਅਗੇ ਹੱਥ ਦੇਕੇ ਆਖਿਆ ਚੁਪ ਰਹੋ ਭੈੜਿਆ, ਉਹ ਮੇਰੀ ਮਾਂ ਹੈ।

{{gap} ਪੰਜਾਂ ਚੌਂਹ ਦਿਨਾਂ ਪਿੱਛੋਂ ਇਕ ਦਿਨ ਰਾਮ ਰੋਟੀ