ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੨)

ਖਾਂਦਾ ਖਾਂਦਾ ਭੁੜਕ ਉਠਿਆ ਤੇ ਲੱਗਾ ਜ਼ੋਰ ਨਾਲ 'ਸੀ ਸੀ' ਕਰਨ। ਉਹ ਗਲਾਸ ਪਾਣੀ ਦਾ ਇਕ ਸਾਹੇ ਹੀ ਪੀ ਕੇ ਉਠ ਬੈਠਾ ਤੇ ਥਾਲੀ ਦੂਰ ਵਗਾਹ ਮਾਰੀ। ਫੇਰ ਲਗ ਪਿਆ ਟੱਪਣ ਮੈਂ ਇਸ ਡੈਣ ਦੇ ਹੱਥਾਂ ਦੀ ਪੱਕੀ ਹੋਈ ਰੋਟੀ ਨਹੀਂ ਖਾਣੀ, ਨਹੀਂ ਖਾਣੀ। ਮਿਰਚਾਂ ਨਾਲ ਮੇਰਾ ਮੂੰਹ ਸੜ ਗਿਆ ਏ ਭਾਬੀ! ਓ ਭਾਬੀ!!

ਨਰਾਇਣੀ ਬੈਠੀ ਮਾਲਾ ਫੇਰ ਰਹੀ ਸੀ, ਰੌਲਾ ਸੁਣ ਕੇ ਛੇਤੀ ਨਾਲ ਉਠ ਆਈ ਕਹਿਣ ਲੱਗੀ, ਕੀ ਹੋਇਆ ਹੈ?

ਗੁੱਸੇ ਦਾ ਮਾਰਿਆ ਰਾਮ ਰੋਣ ਲਗ ਪਿਆ! ਮੈਂ ਕਦੇੇ ਕਦੰਤ ਨਹੀਂ ਖਾਊਂਗਾ ਇਹਦੇ ਹੱਥਾਂ ਦਾ ਰਿਧਾ ਪੱਕਾ ਨਹੀਂ ਨਹੀਂ ਖਾਵਾਂਗਾ। ਇਸ ਨੂੰ ਕੱਢ ਦਿਓ, ਇਹ ਆਖਦਾ ਹੋਇਆ ਉਹ ਤੇਜ਼ੀ ਨਾਲ ਬਾਹਰ ਨਿਕਲ ਗਿਆ।

ਨਰਾਇਣ ਦੰਗ ਰਹਿਕੇ ਕੁਝ ਚਿਰ ਖੜੀ ਰਹੀ ਫੇਰ ਮਾਂ ਨੂੰ ਆਖਣ ਲੱਗੀ, ਮਾਂ ਕਈ ਵਾਰ ਤੈਨੂੰ ਆਖ ਚੁਕੀ ਹਾਂ ਕਿ ਦਾਲ ਸਲੂਣੇ ਵਿਚ ਮਿਰਚਾਂ ਘੱਟ ਪਾਇਆ ਕਰ, ਇਥੇ ਐਨੀਆਂ ਮਿਰਚਾਂ ਖਾਣ ਦੀ ਕਿਸੇ ਨੂੰ ਆਦਤ ਨਹੀਂ।

ਦਿਗੰਬਰ ਨੂੰ ਸਣ ਕੱਪੜੀਂ ਅੱਗ ਲਗ ਪਈ, ਕਹਿਣ ਲੱਗੀ, 'ਬਹੁਤੀਆਂ ਮਿਰਚਾਂ ਪਾਈਆਂ ਕਿਨ ਸਨ?'

ਨਰਾਇਣੀ ਨੇ ਵਿਹੁ ਘੋਲਦਿਆਂ ਹੋਇਆਂ ਕਿਹਾ, ਬਹੁਤੀਆਂ ਨਾ ਸਹੀ ਦੋ ਤਿੰਨ ਮਿਰਚਾਂ ਦਾ ਕੋਈ ਠੇਕਾ ਲਿਆ ਹੋਇਆ ਹੁੰਦਾ ਹੈ ਜਾਂ ਇਹਨਾਂ ਬਿਨਾਂ ਸੁਆਦ ਨਹੀਂ ਆਉਂਦਾ।

ਚੁਪ ਰਹੋ ਨਰਾਇਣੀ ਚੁਪ ਰਹੋ! ਤੂੰ ਮੈਨੂੰ ਰੋਟੀ ਟੁੱਕ