ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੩)

ਪਕਾਉਣਾ ਦੱਸਣ ਵਾਲੀ ਕਿੱਥੋਂ ਆ ਗਈਓਂ। ਸਾਰੀ ਉਮਰ ਮੈਂ ਭੱਠ ਈ ਝੋਕਦੀ ਰਹੀ ਹਾਂ ਸਾਰੀ ਉਮਰ? ਹਨੇਰ ਸਾਈਂ ਦਾ ਅੱਜ ਮੇਰੇ ਢਿੱਡੋਂ ਕੱਢੀ ਵੀ ਮੈਨੂੰ ਮੱਤਾਂ ਦੇਣ ਡਹੀ ਹੋਈ ਹੈ। ਫਿਟੇ ਮੂੰਹ ਮੇਰਾ।

ਨਰਾਇਣੀ, ਨੇ ਕੋਈ ਜਵਾਬ ਨ ਦਿੱਤਾ ਤੇ ਸਿੱਧੀ ਰਸੋਈ ਵਿਚ ਜਾ ਕੇ ਭਾਂਡਾ ਟੀਂਡਾ ਸਾਂਭਣ ਲਗ ਪਈ।

ਦਿਗੰਬਰੀ ਬੂਹੇ ਵਿਚ ਲੱਤਾਂ ਪਸਾਰ ਕੇ ਬਹਿ ਗਈ ਤੇ ਮੱਥੇ ਤੇ ਹਥ ਮਾਰਦੀ ਹੋਈ ਬੋਲੀ, ਹਾਏ ਮਾਂ ਤੂੰ ਕਿਧਰ ਚਲੀ ਗਈਓਂ, ਮੈਨੂੰ ਵੀ ਲੈ ਜਾ ਨਾਲੇ। ਹੁਣ ਮੈਥੋਂ ਨਹੀਂ ਠੇਡੇ ਖਾਧੇ ਜਾਂਦੇ. ਜਿਹੜਾ ਕੂੰਦਾ ਹੈ ਉਹੋ ਗਾਲਾਂ ਕੱਢਦਾ ਹੈ, ਮੈਂ ਬੁਢੀ ਹਾਂ, ਮੈਂ ਡੈਣ ਹਾਂ। ਮੈਨੂੰ ਕੱਢ ਦੇਣ ਲਈ ਆਖਦੇ ਹਨ, ਮੈਂ ਧੀ ਜਵਾਈ ਦੇ ਬੂਹੇ ਰੁਲਨ ਆਈ ਹਾਂ। ਮੈਨੂੰ ਫਾਹ ਲੈਣ ਲਈ ਰੱਸੀ ਵੀ ਨਹੀਂ ਮਿਲਦੀ। ਇਹਦੇ ਨਾਲੋਂ ਤੇ ਜੇ ਮੈਂ ਭਿਛਿਆ ਮੰਗ ਕੇ ਖਾ ਲੈਂਦੀ ਤਾਂ ਚੰਗੀ ਰਹਿੰਦੀ। ਸੁਰੋ ਬੱਚੀ ਚਲ ਉੱਠ ਚਲੇ ਚੱਲੀਏ ਹੁਣ ਤਾਂ ਏਸ ਘਰ ਦਾ ਅੰਨ ਪਾਣੀ ਖਾਣਾ ਵੀ ਹਰਾਮ ਹੈ।

ਸੁਰਧਨੀ ਰੋਣਹਾਰ ਮੂੰਹ ਬਣਾ ਕੇ ਮਾਂ ਕੋਲ ਆ ਖਲੋਤੀ ਤੀ, ਦਿਗੰਬਰੀ ਉਹਦਾ ਹਥ ਫੜਕੇ ਚੱਲਣ ਨੂੰ ਤਿਆਰ ਹੋ ਪਈ।

ਨਰਾਇਣੀ ਤੌੜੀ ਰਿਨ੍ਹ ਰਹੀ ਸੀ, ਉਠ ਕੇ ਸਾਹਮਣੇ ਖਲੋ ਗਈ।

ਦਿਗੰਬਰੀ ਨੇ ਰੋਂਦਿਆਂ ਹੋਇਆਂ ਕਿਹਾ, ਮੈਨੂੰ ਨ ਰੋਕ ਨਰਾਇਣੀਏ ਜਾਣ ਦਿਹ, ਮੈਂ ਕਿਸੇ ਦਰਖਤ ਥੱਲੇ