(੭੬)
ਟਹਿਲਣ ਖਬਰੇ ਅੱਗੇ ਹੀ ਤਿਆਰ ਸੀ। ਇਕ ਕੌਲ ਦੁਧ ਦਾ, ਥੋੜੇ ਸ਼ਕਰ ਪਾਰੇ ਆਦਿ ਲੈ ਆਈ। ਰਾਮ ਗੁੱਸੇ ਹੋ ਪਿਆ, 'ਕਹਿਣ ਲਗਾ, ਬੱਸ ਇਹੋ ਈ ਹੈ'।
ਟਹਿਲਣ ਕਹਿਣ ਲੱਗੀ, ਛੋਟੇ ਬਾਬੂ ਚੁਪ ਕਰਕੇ ਖਾ ਲੈ। ਖਰੂਦ ਨ ਕਰ ਬਾਬੂ ਜੀ ਬਿਨਾ ਖਾਣ ਤੋੱ ਬਾਹਰ ਚਲੇ ਗਏ ਹਨ। ਬੀਬੀ ਜੀ ਉਞ ਵਰਤ ਰੱਖੀ ਪਈ ਹੈ। ਰੌਲਾ ਰੱਪਾ ਸੁਣਕੇ ਜੇ ਉਹ ਆ ਗਈ ਤਾਂ ਤੇਰੇ ਚੌਲ ਚਿੱਟੇ ਹੋ ਜਾਣਗੇ।
ਰਾਮ ਸਭ ਕੁਝ ਵੇਖ ਹੀ ਆਇਆ ਸੀ। ਚੁਪ ਚਾਪ ਥੋੜਾ ਜਿਹਾ ਦੁੱਧ ਪੀ ਕੇ ਤੇ ਸ਼ਕਰ-ਪਾਰੇ ਬੋਝੇ ਵਿਚ ਪਾਕੇ ਤਲਾ ਕੰਢੇ ਇਕ ਦਰਖਤ ਥੱਲੇ ਜਾ ਬੈਠਾ। ਉਹਦਾ ਖਾਣੇ ਨੂੰ ਜੀ ਨਹੀਂ ਸੀ ਕਰਦਾ ਉਹਨੂੰ ਇਹੋ ਖਿਆਲ ਆਉਂਦਾ ਸੀ ਕਿ ਭਾਬੀ ਬਿਨਾਂ ਖਾਣ ਤੋਂ ਭੁਖੀ ਪਈ ਹੈ। ਉਹ ਇਕ ਮਨ ਹੋਕੇ ਸੋਚਣ ਲੱਗਾ, ਜੇ ਮੈਨੂੰ ਪੁਰਾਣਿਆਂ ਰਿਸ਼ੀਆਂ ਮੁਨੀਆਂ ਵਾਂਗੂੰ ਕੋਈ ਮੰਤ੍ਰ ਆਉਂਦਾ ਹੋਵੇ ਤਾਂ ਮੈਂ ਜ਼ਰੂਰ ਹੀ ਭਾਬੀ ਦਾ ਢਿੱਡ ਚੰਗੇ ਚੰਗੇ ਪਕਵਾਨਾਂ ਨਾਲ ਭਰਦਿਆਂ। ਮੰਤ੍ਰ ਕੋਈ ਨਹੀਂ ਸੀ ਆਉਂਦਾ ਹੁਣ ਕੀ ਉਪਾ ਕਰੇ? ਉਹਨੂੰ ਕੁਝ ਵੀ ਨਾ ਸੁਝ ਸਕਿਆ। ਘਰੋਂ ਮੁੜ ਖਾਣ ਨੂੰ ਮੰਗਦਿਆਂ ਉਸ ਨੂੰ ਸ਼ਰਮ ਆਉਂਦੀ ਸੀ। ਫੇਰ ਸੋਚਿਆ, ਮੈਂ ਜੇ ਕੁਝ ਲੱਭ ਵੀ ਲਵਾਂ ਤਾਂ ਖਾਵਾਗਾ ਕਿਦਾਂ? ਭਾਬੀ ਨੇ ਤਾਂ ਕੁਝ ਖਾਧਾ ਨਹੀਂ। ਇਹ ਕੁਝ ਸੋਚ ਸਾਚ ਕੇ ਉਸ ਨੇ ਜੇਬ ਵਿਚਲੇ ਸ਼ੱਕਰ ਪਾਰੇ ਹੌਲੀ ਹੌਲੀ ਤਲਾ ਵਿਚ ਸੁਟ ਦਿੱਤੇ। ਉਹਨੂੰ ਘੜੀ ਮੁੜੀ ਇਹੋ ਖਿਆਲ ਆਉਂਦਾ