ਪੰਨਾ:ਅੰਧੇਰੇ ਵਿਚ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੭)

ਸੀ, ਭਾਬੀ ਜੀ ਢਿਡੋਂ ਖਾਲੀ ਹੈ। ਇਸ ਗੱਲ ਨੂੰ ਉਹ ਜਿੰਨੀ ਵਾਰੀ ਸੋਚਦਾ ਸੀ, ਓਨੀ ਵਾਰੀ ਹੀ ਉਹਦੇ ਦਿਲ ਵਿਚ ਛੁਰੀਆਂ ਲੱਗ ਰਹੀਆਂ ਸਨ।

ਰਾਤ ਨੂੰ ਸ਼ਾਮ ਲਾਲ ਨੇ ਆਪਣੀ ਇਸਤਰੀ ਨੂੰ ਆਖਿਆ, ਹੁਣ ਤਾਂ ਮੇਰੇ ਪਾਸੋਂ ਉਹਦੇ ਨਾਲ ਨਹੀਂ ਦਿਨ ਕੱਟੇ ਜਾਂਦੇ, ਬਹੁਤ ਮੁਸ਼ਕਲ ਹੋ ਗਈ ਹੈ।

ਨਰਾਇਣੀ ਦੰਗ ਰਹਿ ਗਈ ਕਹਿਣ ਲੱਗੀ, 'ਕਿਹਦੀ ਗੱਲ ਕਰ ਰਹੇ ਹੋ?'

ਰਾਮ ਦੀ! ਤੇਰੀ ਮਾਂ ਆਖਦੀ ਹੈ ਕਿ ਚੌਂਹਾਂ, ਪੰਜਾਂ, ਦਿਨਾਂ ਤੋਂ ਉਹ ਉਸ ਨੂੰ ਬਹੁਤ ਤੰਗ ਕਰ ਰਿਹਾ ਹੈ, ਬੇਇਜ਼ਤੀ ਕਰਦਾ ਹੈ। ਮੈਂ ਤਾਂ ਪੰਚਾਇਤ ਸੱਦ ਕੇ ਉਹਨੂੰ ਅੱਡ ਕਰ ਦੇਣਾ ਹੈ, ਹੁਣ ਨਾਲ ਨਹੀਂ ਨਿਭਦੀ।

ਨਰਾਇਣੀ ਦੀ ਸੁਧ ਬੁਧ ਹੀ ਮਾਰੀ ਗਈ। ਥੋੜਾ ਚਿਰ ਚੁਪ ਰਹਿਕੇ ਬੋਲੀ, ਰਾਮ ਨੂੰ ਅੱਡ ਕਰ ਦੇਣ ਦੀ ਗੱਲ ਮੂੰਹੋੋਂ ਨਾ ਕੱਢਣੀ। ਉਹ ਅਜੇ ਦੁਧ ਦੀਆਂ ਦੰਦੀਆਂ ਦਾ ਬਾਲ, ਭੋਂ ਭਾਡਾ ਲੈਕੇ ਕੀ ਕਰੇਗਾ?

ਸ਼ਾਮ ਲਾਲ ਨੇ ਟਕੋਰ ਜਹੀ ਲਾਉਂਦੇ ਹੋਏ ਨੇ ਕਿਹਾ, 'ਦੁਧ ਪੀਂਦਾ ਬੱਚਾ ਤਾਂ ਠੀਕ ਹੈ, ਭੋਂ ਭਾਂਡੇ ਨੂੰ ਉਹ ਸੰਭਾਲੇ ਜਾਂ ਗੁਆ ਦੇਵੇ ਸਾਨੂੰ ਕੀ?

ਨਰਾਇਣੀ ਨੇ ਕਿਹਾ, ਉਹ ਨਹੀਂ ਜਾਣਦਾ, ਮੈਂ ਜਾਣਦੀ ਹਾਂ। ਮੈਂ ਹੁਣ ਸਮਝ ਗਈ ਹਾਂ ਕਿ ਮਾਂ ਦੋ ਚਾਰ ਦਿਨ ਤੋਂ ਤੁਹਾਡੇ ਕੀ ਕੰਨ ਭਰਦੀ ਫਿਰਦੀ ਹੈ, ਕਿਉਂ?

ਸ਼ਾਮ ਲਾਲ ਪਹਿਲਾਂ ਤਾਂ ਕੱਚਾ ਜਿਹਾ ਹੋਕੇ ਲੱਗਾ