ਪੰਨਾ:ਅੰਧੇਰੇ ਵਿਚ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਪਿਆ ਹੇਠਾਂ ਨੂੰ ਵੇਖਣ, ਫੇਰ ਬੋਲਿਆ. ਨਹੀ ਉਸਨੇ ਨਹੀਂਂ ਆਖਿਆ। ਲੋਕਾਂ ਦੀਆਂ ਵੀ ਚਾਰ ਚਾਰ ਅੱਖਾਂ ਹਨ। ਮੈਥੋਂ ਕੀ ਲੁਕਿਆ ਹੋਇਆ ਹੈ, ਕੀ ਮੈਂ ਤੇਰੇ ਭਾ ਦਾ ਭੇਡੂ ਈ ਹਾਂ?

ਨਰਾਇਣੀ ਨੇ ਕਿਹਾ ਮੈਂ ਤਾਂ ਏਦਾਂ ਨਹੀਂ ਸਮਝਦੀ। ਪਰ ਮੈਂ ਪੁਛਦੀ ਹਾਂ ਉਹਦਾ ਹੋਰ ਹੈ ਕੌਣ? ਕਿਹਨੂੰ ਲੈ ਕੇ ਉਹ ਅੱਡ ਹੋ ਜਾਇਗਾ।' ਨ ਉਸਦੀ ਮਾਂ ਹੈ ,ਨ ਭੈਣ ਹੈ, ਨਾ ਮਾਸੀ ਹੈ। ਉਸਨੂੰ ਪਕਾ ਕੇ ਕੋਣ ਖੁਆਇਗਾ?

ਸ਼ਾਮ ਲਾਲ ਖਿਝਕੇ ਬੋਲਿਆ, ਮੈਂ ਕੁਝ ਨਹੀਂ ਜਾਣਦਾ?

ਮੂੰਹੋ ਆਖ ਤਾਂ ਦਿੱਤਾ ਕਿ ਮੈਂ ਨਹੀਂ ਜਾਣਦਾ, ਪਰ ਜਾਣਦੇ ਸਭ ਕੁਝ ਸਨ। ਐਨੀ ਵੱਡੀ ਸਚਿਆਈ ਨੂੰ ਜਾਣਨ ਤੋਂ ਉਹ ਰਹਿ ਕਿਦਾਂ ਸਕਦੇ ਸਨ। ਨਰਾਇਣੀ ਕੁਝ ਕਹਿਣਾ ਚਾਹੁੰਦੀ ਸੀ, ਪਰ ਉਹਦੇ ਬੁਲ ਕੰਬ ਰਹੇ ਸਨ। ਇਸੇ ਕਰਕੇ ਕੁਝ ਚਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ, 'ਵੇਖੋ ਮੇਰੀ ਤੇਰਾਂ ਸਾਲਾਂ ਦੀ ਉਮਰ ਸੀ, ਜਦ ਮੈਂ ਵਿਆਹੀ ਤੁਹਾਡੇ ਘਰ ਆਈ ਸਾਂ। ਇਹ ਉਮਰ ਕੁੜੀਆਂ ਦੀ ਗੁਡੀਆਂ ਪਟੋਲਿਆਂ ਨਾਲ ਖੇਡਣ ਦੀ ਹੁੰਦੀ ਹੈ। ਇਸੇ ਉਮਰ ਵਿਚ ਮਾਂ, ਸੱਸ, ਮੇਰੇ ਸਿਰ ਤੇ ਸਭ ਘਰ ਦਾ ਭਾਰ ਛੱਡ ਕੇ ਮਰ ਗਈ ਸੀ। ਇਹ ਛੋਟਾ ਜੇਹਾ ਮਸੂਮ ਬੱਚਾ ਉਸਨੇ ਮੇਰੀ ਝੋਲੀ ਪਾਇਆ ਸੀ। ਹੁਣ ਓਹ ਵੇਖ ਰਹੀ ਹੋਵੇਗੀ ਕਿ ਮੈਂ ਉਸਦੀਆਂ ਆਂਦਰਾਂ ਦੇ ਟੋਟੇ ਨੂੰ, ਕਿੱਦਾ ਬੁਰਕੀਆਂ, ਦੇ ਦੇ ਪਾਲਿਆ ਪੋਸਿਆ ਹੈ। ਅੱਜ ਮੈਨੂੰ ਤੇਰਾ ਚੌਦਾਂ ਸਾਲ ਹੋ ਗਏ ਨੇ, ਘਰ ਦਾ ਸਭ ਕੰਮ ਮੈਂ ਇਕੱਲੀ ਹੀ