ਪੰਨਾ:ਅੰਧੇਰੇ ਵਿਚ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੯)

ਚਲਾਉਂਦੀ ਆ ਰਹੀ ਹਾਂ। ਤੁਸਾਂ ਕਦੇ ਮੇਰੀ ਕੋਈ ਮਦਦ ਨਹੀਂਂ ਕੀਤੀ। ਹੁਣ ਜੇ ਤੁਸਾਂ ਮੇਰੀ ਸਲਾਹ ਦੇ ਉਲਟ ਇਹ ਕੰਮ ਕਰ ਲਿਆ ਤਾਂ ਮੈਂ ਨਦੀ ਵਿਚ ਡੁਬ ਕੇ ਮਰ ਜਾਵਾਂਗੀ। ਫੇਰ ਤੁਸਾਂ ਦੂਜਾ ਵਿਆਹ ਕਰਵਾਉਣਾ ਤੇ ਰਾਮ ਨੂੰ ਅੱਡ ਕਰ ਦੇਣਾ। ਫੇਰ ਮੈਂ ਉਸ ਦੇ ਦੁਖ ਸੁਖ ਨੂੰ ਦੇਖਣ ਥੋੜਾ ਆਉਣਾ ਹੈ? ਹੁਣ ਮੈਂ ਜੀਉਂਦੇ ਜੀ ਕੁਝ ਇਹ ਕੁਝ ਨਹੀਂ ਵੇਖ ਸਕਦੀ।

ਸ਼ਾਮ ਲਾਲ ਅੰਦਰੋ ਹੀ ਅੰਦਰ ਆਪਣੀ ਇਸਤਰੀ ਪਾਸੋਂ ਡਰਦੇ ਸਨ ਇਸ ਕਰਕੇ ਅਗਾਹਾਂ ਕੁਝ ਨ ਕਹਿ ਸਕੇ। ਰਾਤ ਨੂੰ ਇਹ ਫੈਸਲਾ ਹੋਇਆ ਕਿ ਹਾਲੇ ਰਾਮ ਨੂੰ ਅੱਡ ਨ ਕੀਤਾ ਜਾਵੇ।

ਦੂਸਰੇ ਦਿਨ ਨਰਾਇਣੀ ਨੇ ਉਸਦੀ ਪਿੱਠ ਤੇ ਹੌਲੀ ੨ ਹੱਥ ਫੇਰਦੀ ਹੋਈ ਨੇ ਕਿਹਾ, ਤੂੰ ਹੁਣ ਇੱਥੇ ਨ ਰਹੋ ਕਾਕਾ ਤੂੰ ਕਿਤੇ ਇਕੱਲਾ ਜਾ ਰਹੋ। ਕੀ ਤੂੰ ਅੱਡ ਰਹਿ ਸਕੇਂਗਾ?

ਰਾਮ ਉਸੇ ਵੇਲੇ ਮੰਨ ਗਿਆ। ਖੁਲ ਕੇ ਹਸਿਆ ਤੇ ਕਹਿਣ ਲੱਗਾ, ਹਾਂ ਰਹਿ ਸਕੂੰਗਾ ਭਾਬੀ। ਤੂੰ ਮੈਂ, ਗੋਬਿੰਦਾ ਤੇ ਸਭ ਇਕ ਥਾਂ ਰਹਾਂਗੇ। ਚੰਗਾ ਭਾਬੀ ਫੇਰ ਕਦੋਂ ਚਲੇਂਗੀ?

ਨਰਾਇਣੀ ਹੁਣ ਕੀ ਆਖਦੀ? ਰਾਮ ਜਿਦ ਕਰਨ ਲੱਗ ਪਿਆ। ਉਹਨੂੰ ਕਿਸੇ ਹੋਰ ਥਾਂ ਜਾ ਕੇ ਰਹਿਣ ਦਾ ਬੜਾ ਸ਼ੌਕ ਪੈਦਾ ਹੋ ਚੁਕਾ ਸੀ, ਕਹਿਣ ਲੱਗਾ ਭਾਈ ਕਦੋਂ ਚਲੇਂਗੀ?

ਭਾਬੀ ਕੋਲੋਂ ਰਿਹਾ ਨ ਗਿਆ ਉਸਨੂੰ ਛਾਤੀ ਨਾਲ