ਪੰਨਾ:ਅੰਧੇਰੇ ਵਿਚ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੦)

ਲਾ ਕੇ ਕਹਿਣ ਲੱਗੀ, 'ਭਾਬੀ ਨੂੰ ਛੱਡ ਕੇ ਤੂੰ ਕਿਤੇ ਨਹੀਂ ਰਹਿ ਸਕਦਾ?'

ਰਾਮ ਨੇ ਸਿਰ ਹਿਲਾ ਕੇ ਆਖਿਆ ਨਹੀਂ ।

ਜੇ ਭਾਬੀ ਮਰ ਜਾਏ ਤਾਂ?

'ਛਿਹ!'

ਕਾਕਾ ਤੂੰ ਭਾਬੀ ਦੀ ਗੱਲ ਨਹੀਂ ਸੁਣਦਾ ਤੇ ਉਸਦਾ ਆਖਾ ਵੀ ਨਹੀਂ ਮੰਨਦਾ, ਫੇਰ ਵੇਖਣਾ!

ਰਾਮ ਨੇ ਉਸਦੀ ਗਲ ਨੂੰ ਉਲੱਦ ਦਿਆਂ ਹੋਇਆਂ ਕਿਹਾ, ਭਾਬੀ, ਭਲਾ ਮੈਂ ਕਦੋਂ ਤੇਰਾ ਆਖਾ ਨਹੀਂ ਮੰਨਿਆਂ ਜਾਂ ਤੇਰੀ ਗਲ ਨਹੀਂ ਸੁਣੀ?

ਨਰਾਇਣੀ ਨੇ ਕਿਹਾ, ਕਦੋਂ ਸੁਣਦਾ ਏਂ ਮੈਂ ਕਿੰਨੇ ਚਿਰ ਤੋਂ ਸਮਝਾ ਰਹੀ ਹਾਂ ਕਿ ਮੇਰੀ ਮਾਂ ਦਾ ਨਿਰਾਦਰ ਨ ਕਰਿਆ ਕਰ। ਪਰ ਤੂੰ ਫੇਰ ਵੀ ਜੋ ਮੂੰਹ ਅਗੇ ਆ ਜਾਵੇ ਕਹਿਣੋੋਂ ਨਹੀਂ ਹਟਦਾ? ਕੱਲ ਵੀ ਤੂੰ ਉਸਦਾ ਨਿਰਾਦਰ ਕੀਤਾ ਸੀ, ਜੇ ਤੂੰ ਹੁਣ ਵੀ ਨ ਹਟਿਓਂ ਤਾਂ ਫੇਰ ਜਿਧਰ ਮੇਰਾ ਜੀ ਕਰੇਗਾ ਚਲੀ ਜਾਵਾਂਗੀ।

'ਮੈਂ ਵੀ ਨਾਲ ਹੀ ਜਾਵਾਂਗਾ? ਮੇਰੀਆਂ ਕਿਤੇ ਲੱਤਾਂ ਨਹੀਂ?

'ਮੈਂ ਤੈਨੂੰ ਦਸ ਕੇ ਥੋੜਾ ਜਾਣਾ ਹੈ, ਲੁਕ ਕੇ ਜਾਵਾਂਗੀ।'

'ਗੋਬਿੰਦਾ?'

'ਉਹ ਤੇਰੇ ਕੋਲ ਰਹੇਗਾ, ਤੂੰ ਹੀ ਉਸ ਨੂੰ ਪਾਲੀਂ ਪੋਸੀਂ।'