ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੧)

ਨਹੀਂਂ ਭਾਬੀ ਮੈਥੋਂ ਇਹ ਕਿੱਦਾਂ ਹੋ ਸਕੇਗਾ?

ਨਰਾਇਣੀ ਹੱਸ ਪਈ, ਕਹਿਣ ਲਗੀ, ਹੋਵੇਗਾ ਕਿੱਦਾ ਨਾਂ, ਤੈਨੂੰ ਹੀ ਇਹਨੂੰ ਪਾਲਣਾ ਪੋਸਣਾ ਪਏਗਾ।

ਇਹ ਸੁਣਕੇ ਰਾਮ ਨੂੰ ਸ਼ੱਕ ਪੈ ਗਿਆ। ਉਹ ਹਿੜ ਹਿੜ ਕਰਕੇ ਹੱਸ ਪਿਆ। ਕਹਿਣ ਲੱਗਾ ਸਭ ਝੂਠ, ਤੂੰ ਕਿਤੇ ਨਹੀਂ ਜਾ ਸਕਦੀ।

ਝੂਠ ਨਹੀਂ ਸੱਚ ਆਖਦੀ ਹਾਂ ਮੈਂ ਜ਼ਰੂਰ ਚਲੀ ਜਾਵਾਂਗੀ।

ਰਾਮ ਕਾਹਲਾ ਪੈਕੇ ਆਖਣ ਲੱਗਾ, 'ਜੇ ਮੇਂ ਤੇਰੀਆਂ ਸਭ ਗੱਲਾਂ ਮੰਨਦਾ ਰਹਾਂ ਤਾਂ ਫੇਰ?'

ਨਰਾਇਣੀ ਨੇ ਆਖਿਆ ਫੇਰ ਨਹੀਂ ਜਾਵਾਂਗੀ ਤੇ ਫੇਰ ਤੈਨੂੰ ਗੋਬਿੰਦਾ ਵੀ ਨਹੀਂ ਪਾਲਣਾ ਪਏਗਾ।

ਰਾਮ ਬੜਾ ਖੁਸ਼ ਹੋਇਆ, 'ਕਹਿਣ ਲੱਗਾ ਚੰਗਾ, ਅੱਜ ਤੋਂ ਮੈਂ ਤੁਹਾਡੀ ਕੋਈ ਗਲ ਨਹੀਂ ਮੋੜਾਂਗਾ, ਬੇਸ਼ੱਕ ਵੇਖ ਲੈਣਾ।'


੩.

ਅੱਠ ਦਸ ਦਿਨ ਬੜੇ ਚੈਨ ਨਾਲ ਲੰਘ ਗਏ। ਕੋਈ ਲੜਾਈ ਝਗੜਾ ਜਾਂ ਦੰਗਾ ਫਸਾਦ ਨ ਹੋਇਆ। ਦਿੰਗਬਰੀ ਵਲੋਂ ਤਾਂ ਟੋਕ ਟਕਾਈ ਹੁੰਦੀ ਰਹਿੰਦੀ ਸੀ ਪਰ ਰਾਮ ਗੁਸਾ