(੮੨)
ਨਹੀਂਂ ਸੀ ਕਰਦਾ। ਭਾਬੀ ਦੀ ਉਸ ਦਿਨ ਦੀ ਗਲ ਬਾਤ ਦਾ ਉਹਨੂੰ ਪੂਰਾ ਯਕੀਨ ਤਾਂ ਨਹੀਂਂ ਸੀ ਹੋਇਆ ਪਰ ਉਹ ਡਰ ਜ਼ਰੂਰ ਗਿਆ ਸੀ। ਪਰ ਰੱਬ ਦੀ ਮਰਜ਼ੀ ਅੱਜ ਫੇਰ ਟਿੰਡ ਵਿਚ ਕਾਨਾ ਪੈ ਗਿਆ।
ਗੱਲ ਇਹ ਹੋਈ ਕਿ ਦਿਗੰਬਰੀ ਨੇ ਆਪਣੇ ਸੁਰਗ ਵਾਸੀ ਪਿਤਾ ਦੀ ਬਰਸੀ ਮਨਾਉਣ ਲਈ ਬ੍ਰਾਹਮਣਾ ਨੂੰ ਰੋਟੀ ਖੁਆਉਣ ਦਾ ਇਰਾਦਾ ਕੀਤਾ ਹੋਇਆ ਸੀ। ਪਿਤਾ ਦਾ ਭੂਤ ਅਜੇ ਤਕ ਆਪਣੇ ਪੁੱਤਰ ਦੇ ਘਰ ਵੜਿਆ ਬੈਠਾ ਸੀ, ਅਜ ਉਹਨੂੰ ਜਵਾਈ ਦੇ ਘਰ ਆਉਣ ਲਈ ਸੱਦਾ ਪੱਤ੍ਰ ਭੇਜਿਆ ਗਿਆ। ਉਹ ਵੀ ਜਾਗਦਿਆਂ ਨਹੀਂ, ਸੁਪਨੇ ਵਿਚ ਫੇਰ ਉਹਨੂੰ ਰਜਾਉਣਾ ਵੀ ਸੀ।
ਸਵੇਰੇ ਰਾਮ ਸਲੇਟ ਤੇ ਸਵਾਲ ਕੱਢ ਰਿਹਾ ਸੀ। ਭੋਲੇ ਨੇ ਆਕੇ ਹੌਲੀ ਜਿਹੀ ਦਸਿਆ, 'ਵੀਰਾ ਭੱਗਾ ਬਾਰਦੀ ਤੁਹਾਡੇ ਕਾਰਤਕ ਤੇ ਗਣੇਸ਼ ਨੂੰ ਫੜਨ ਲਈ ਜਾਲ ਲਿਆ ਇਆ ਹੈ। ਚਲਕੇ ਵੇਖ ਤਾਂ ਸਹੀ।'
ਇਥੇ ਥੋੜਾ ਜਿਹਾ ਹਾਲ ਦਸਣਾ ਜ਼ਰੂਰੀ ਹੈ। ਕਈਆਂ ਸਾਲਾਂ ਦੇ ਦੋ ਪੁਰਾਣੇ ਮੱਛ ਘਾਟ ਦੇ ਲਾਗੇ ਲਾਗੇ ਹੀ ਤਰਦੇ ਰਹਿੰਦੇ ਸਨ। ਇਹ ਮੱਛ ਆਦਮੀਆਂ ਤੋਂ ਬਿਲਕੁਲ ਨਹੀਂ ਸਨ ਡਰਦੇ। ਰਾਮ ਆਖਦਾ ਹੁੰਦਾ ਸੀ, 'ਇਹ ਮੇਰੇ ਰੱਖੇ ਹੋਏ ਮੱਛ ਹਨ।' ਰਾਮ ਨੇ ਇਹਨਾਂ ਦਾ ਨਾਂ ਕਾਰਤਕ ਤੇ ਗਨੇਸ਼ ਰਖਿਆ ਹੋਇਆ ਸੀ। ਗਲੀ ਮੁਹੱਲੇ ਦਾ ਕੋਈ ਇਹੋ ਜਿਹਾ ਆਦਮੀ ਨਹੀਂ ਸੀ, ਜਿਸ ਨੇ ਰਾਮ ਪਾਸੋਂ ਇਹਨਾਂ ਮੱਛਾਂ ਦੇ ਗੁਣ ਨ ਸੁਣੇ ਹੋਣ ਤੇ ਸੁਣ ਕੇ ਆਪ ਜਾਕੇ ਨ ਵੇਖਿਆ ਹੋਵੇ। ਇਹਨਾਂ