ਪੰਨਾ:ਅੰਧੇਰੇ ਵਿਚ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੪)

ਹੋਰਾਂ ਖੁਦ ਫੜਨ ਦਾ ਹੁਕਮ ਦਿੱਤਾ ਹੈ। ਕਿਉਂਕਿ ਹੋਰ ਕੋਈ ਮੱਛੀ ਨਹੀਂਂ ਮਿਲ ਸਕੀ।

ਰਾਮ ਨੇ ਹੁਝਕਾ ਮਾਰਕੇ ਉਸ ਦੇ ਹੱਥੋਂ ਜਾਲ ਖੋਹ ਕੇ ਪਰੇ ਸੁੱਟ ਦਿੱਤਾ ਤੇ ਕਹਿਣ ਲੱਗਾ, ਭੱਜ ਜਾਹ ਪਰੇ।

ਭੱਗਾ ਚਾਲ ਚੁਕਕੇ ਮਲਕੜੇ ਚਲਿਆ ਗਿਆ। ਰਾਮ ਸਲੇਟ ਪੈਨਸਲ ਲੈਕੇ ਫੇਰ ਬਹਿ ਗਿਆ ਉਹਨੇ ਸੌਂਹ ਖਾਧੀ ਹੋਈ ਸੀ ਕਿ ਮੈਂ ਕਿਸੇ ਨੂੰ ਗੁਸੇ ਨਹੀਂ ਹੋਵਾਂਗਾ।

ਦਿਗੰਬਰੀ ਛੇਤੀ ੨ ਸੰਧਿਆ ਕਰਕੇ ਵਿਹਲੀ ਹੋ ਜਾਣਾ ਚਾਹੁੰਦੀ ਸੀ। ਟਹਿਲਣ ਨੇ ਆਕੇ ਆਖਿਆ, 'ਮੱਛੀ ਤਾਂ ਲੱਭੀ ਨਹੀਂ। ਛੋਟੇ ਬਾਬੂ ਨੇ ਭੱਗੇ ਨੂੰ ਮਾਰ ਕੇ ਭਜਾ ਦਿੱਤਾ ਹੈ।

ਇਹਨਾਂ ਦੋਹਾਂ ਮੱਛਾਂ ਨੂੰ ਦਿਗੰਬਰੀ ਕਈਆਂ ਦਿਨਾਂ ਤੋਂ ਲਲਚਾਈਆਂ ਅੱਖਾਂ ਨਾਲ ਵੇਖ ਰਹੀ ਸੀ। ਆਪਣੇ ਹੱਥੀਂ ਪਕਾ ਕੇ ਤੇ ਬ੍ਰਾਹਿਮਣਾਂ ਦੀਆਂ ਥਾਲੀਆਂ ਵਿਚ ਪ੍ਰੋਸ ਕੇ ਉਹ ਪੁੰਨ ਦਾ ਭਾਗੀ ਬਣਨਾ ਚਾਹੁੰਦੀ ਸੀ। ਇਸ ਇਰਾਦੇ ਨੂੰ ਪੂਰਾ ਕਰਨ ਲਈ ਉਸਨੇ, ਕਾਰਤਕ ਤੇ ਗਣੇਸ਼ ਦਾ ਲੁਕਾ ਰੱਖ ਕੇ, ਆਪਣੇ ਜਵਾਈ ਨਾਲ ਸਲਾਹ ਕਰਕੇ ਉਸ ਪਾਸੋਂ ਫੜਨ ਦੀ ਆਗਿਆ ਲੈ ਲਈ ਸੀ। ਭੱਗਾ ਨੂੰ ਚਾਰ ਆਨੇ ਇਨਾਮ ਦੇਣਾ ਕਰਕੇ ਉਸ ਪਾਸੋਂ ਮਾਛੀਆਂ ਦਾ ਪੱਕਾ ਜਾਲ ਮੰਗਵਾਇਆ ਸੀ। ਅੱਜ ਉਹਨੂੰ ਪੱਕਾ ਯਕੀਨ ਸੀ ਕਿ ਭੱਗਾ ਕਾਰਤਕ ਤੇ ਗਨੇਸ਼ ਨੂੰ ਫੜ ਲਿਆਵੇਗਾ ਸੋ ਉਹ ਬੇਫਿਕਰ ਹੋਕੇ ਮਾਲਾ ਫੇਰ ਰਹੀ ਸੀ। ਇਹ ਦੁਖ ਭਰੀ ਖਬਰ ਸੁਣ ਕੇ ਉਹ ਇਕ ਵੇਰਾਂ ਹੀ ਬੁਤ ਬਣ ਗਈ। ਕ੍ਰੋਧ ਦੇ