ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੯)

ਵਾਸਤੇ ਤਲਾਬ ਵਿਚੋਂ ਇਕ ਮੱਛੀ ਫੜਾਉਣ ਕਰਕੇ ਐਨੀ ਕਲ੍ਹਾ ਪੈ ਜਾਏਗੀ।

ਸ਼ਾਮ ਲਾਲ ਨੂੰ ਕੁਝ ਸਮਝ ਨ ਆਈ। ਟਹਿਲਣ ਨੂੰ ਬੁਲਾਕੇ ਆਖਿਆ, ਕੀ ਗੱਲ ਹੈ? ਟਹਿਲਣ ਨੇ ਉਥੋਂ ਹੀ ਕਿਹਾ, 'ਉਹ ਛੋਟੇ ਬਾਬੂ ਦਾ ਗਣੇਸ਼ ਸੀ।'

ਸ਼ਾਮ ਲਾਲ ਤ੍ਰਹਬਕ ਪਿਆ, ਕੀ ਉਹ ਰਾਮ ਦੇ ਕਾਰਤਕ ਗਣੇਸ਼ ਵਿਚੋਂ ਇਕ ਸੀ?

ਟਹਿਲਣ ਨੇ ਆਖਿਆ, 'ਹਾਂ।'

ਹੁਣ ਬਹੁਤਾ ਕਹਿਣ ਦੀ ਲੋੜ ਨਹੀਂ ਸੀ। ਉਹ ਸਭ ਕੁਝ ਸਮਝ ਗਿਆ। ਕਹਿਣ ਲੱਗਾ, ਰਾਮ ਵੀ ਤਾਂ ਭੁੱਖਾ ਈ ਹੋਣਾ ਹੈ।

ਸ਼ਾਮ ਲਾਲ ਨੇ ਆਖਿਆ, ਫੇਰ ਕਹਿਣ ਦਾ ਕੋਈ ਲਾਭ ਨਹੀਂ। ਜਿੰਨਾ ਚਿਰ ਰਾਮ ਰੋਟੀ ਨਹੀਂ ਖਾਂਦਾ ਨਰੈਣੀ ਕਿਦਾਂ ਖਾ ਲਏਗੀ?

ਦਿਗੰਬਰੀ ਕਹਿਣ ਲੱਗੀ, ਜੇ ਮੈਂ ਜਾਣਦੀ ਕਿ ਇਹ ਗੱਲ ਐਥੋਂ ਤੋੜੀ ਵਧ ਜਾਣੀ ਹੈ ਤਾਂ ਮੈਂ ਬ੍ਰਹਿਮਣਾਂ ਨੂੰ ਰੋਟੀ ਨ ਆਖਦੀ। ਨਰਾਇਣੀ ਨੇ ਆਪ ਤਾਂ ਆਖਕੇ ਮੱਛ ਮੰਗਵਾਇਆ ਸੀ, ਹੁਣ ਆਪੇ ਇਹ ਏਦਾਂ ਕਰਨ ਡਹੀ ਹੋਈ ਹੈ। ਮੈਂ ਤਾਂ ਮੂੰਹ ਵਿਚ ਘੁੰਗਣੀਆਂ ਪਾਕੇ ਬਹਿ ਗਈ ਹਾਂ ਭਈ ਗੱਲ ਅਗਾਂਹ ਨਾ ਵਧੇ। ਪਰ ਫੇਰ ਵੀ ਸਾਰਾ ਭਾਂਡਾ ਮੇਰੇ ਹੀ ਸਿਰ ਭਜ ਰਿਹਾ ਹੈ। ਜੇ ਇਹੋ ਹੀ ਹੈ ਤਾਂ ਸਾਨੂੰ ਦੋਹਾਂ ਮਾਂਵਾ ਧੀਆਂ ਨੂੰ ਕਿਧਰੇ ਭੇਜ ਦਿਉ। ਹੁਣ ਸਾਡਾ ਇਥੇ ਗੁਜ਼ਾਰਾ ਨਹੀਂ ਹੋ ਸਕਦਾ।