ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੦)

ਥੋੜੇ ਚਿਰ ਪਿਛੋਂ ਉਸੇ ਤਰ੍ਹਾਂ ਰੋਣੀ ਜਿਹੀ ਅਵਾਜ਼ ਵਿਚ ਫੇਰ ਕਹਿਣ ਲੱਗ ਪਈ, ਜੇ ਮੇਰੀ ਭੈੜੀ ਕਿਸਮਤ ਨ ਹੁੰਦੀ ਤਾਂ ਮੈਂ ਸਿਰੋਂ ਨੰਗੀ ਕਿਉਂ ਹੋ ਜਾਂਦੀ? ਰੱਬ ਨੇ ਮਾਰਿਆ ਨਹੀਂ ਤਾਂ ਇੱਥੇ ਟੁਕੜੇ ਤੋੜਨ ਲਈ ਆਉਣ ਦੀ ਕੀ ਲੋੜ ਸੀ। ਬੱਚਾ ਮੈਂ ਬਿਲਕੁਲ ਹੀ ਬੇਆਸਰੀ ਹਾਂ ਤਾਂਹੀਂ ਤਾਂ ਹੱਥ ਜੋੜ ਕੇ ਆਖਦੀ ਹਾਂ ਕਿ ਸਾਡੇ ਦੋਹਾਂ ਵਾਸਤੇ ਕੋਈ ਹੋਰ ਟਿਕਾਣਾ ਲੱਭ ਦੇਹ ਜਿਥੇ ਅਸੀ ਗੁਜ਼ਾਰਾ ਕਰ ਸਕੀਏ।

ਸ਼ਾਮ ਲਾਲ ਇਕ ਵਾਰੀ ਤਾਂ ਘਬਰਾ ਗਿਆ, ਪਰ ਉਸ ਨੇ 'ਹਾਂ' ਜਾਂ ਨਾਂਹ ਕੁਝ ਨਾ ਕਿਹਾ।

ਨਰਾਇਣੀ ਉਹਲੇ ਹੋਕੇ ਸਭ ਸੁਣ ਰਹੀ ਸੀ ਤੇ ਆਪਣੇ ਮਾਂ ਦੇ ਖੇਖਣਾਂ ਨੂੰ ਵੇਖਕੇ ਸ਼ਰਮ ਨਾਲ ਮਰਦੀ ਜਾਂਦਾ ਸੀ। ਉਹ ਦਰਵਾਜ਼ੇ ਦੇ ਸਾਹਮਣੇ ਜਾਕੇ ਬੂਹੇ ਨੂੰ ਖੜਕਾਕੇ ਬੋਲੀ, 'ਰਾਜਾ ਪੁੱਤ, ਮੇਰਾ ਸੁਖੀ ਲੱਧਾ ਪੁਤ੍ਰ, ਕੀ ਹਾਲ ਹੈ ਤੇਰਾ? ਕੀ ਤੂੰ ਭਾਬੀ ਦੀ ਗਲ ਨਹੀਂ ਸੁਣੇਂਗਾ? ਦਰਵਾਜ਼ਾ ਖੋਲ੍ਹ ਦੇ ਪੁਤ!'

ਰਾਮ ਜਾਗਦਾ ਸੀ, ਪਰ ਉਸ ਨੇ ਕੋਈ ਜਵਾਬ ਨਾ ਦਿਤਾ। ਨਰਾਇਣੀ ਨੇ ਫੇਰ ਬੁਲਾਇਆ, ਉਠ ਤਾਂ ਸਹੀ ਮੇਰੀ ਤੋਤੀ, ਉੱਠ ਕਾਕਾ ਬੂਹਾ ਤਾਂ ਖੋਲ੍ਹ?

ਇਸ ਵਾਰੀ ਉਹ ਪਿੱਟ ਉਠਿਆ, ਨਹੀਂ ਖੋਲ੍ਹਾਂਗਾ, ਤੂੰ ਚਲੀ ਜਾਹ। ਤੁਸੀ ਸਭ ਮੇਰੇ ਦੁਸ਼ਮਣ ਹੋ।

'ਚੰਗਾ ਵੀਰਾ ਏਦਾਂ ਹੀ ਸਹੀ' ਪਰ ਤੂੰ ਬੂਹਾ ਤਾਂ ਖੋਲ੍ਹ ਦਿਹ।'

ਨਹੀਂ ਖੋਲ੍ਹਣਾ, ਮੈਂ ਨਹੀਂ ਖੋਲ੍ਹਣਾ ਤੇ ਸਚ ਮੁਚ ਹੀ