ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/87

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੯੧)

ਉਹਨੇ ਰਾਤ ਭਰ ਬੂਹਾ ਨ ਖੋਲ੍ਹਿਆ।

ਸ਼ਾਮ ਲਾਲ ਆਪਣੇ ਕਮਰੇ ਵਿਚ ਸਭ ਕੁਝ ਸੁਣ ਰਹੇ ਸਨ। ਨਰਾਇਣੀ ਦੇ ਅੰਦਰ ਆਉਂਦਿਆਂ ਹੀ ਕਿਹਾ, 'ਜਾਂ ਤਾਂ ਇਹ ਰੋਜ਼ ਦਾ ਬਖੇੜਾ ਕਿਸੇ ਬੰਨੇ ਲਾਓ, ਨਹੀਂ ਤਾਂ ਮੈਂ ਇਹ ਸਭ ਕੁਝ ਛੱਡ ਕੇ ਕਿਸੇ ਪਾਸੇ ਚਲਿਆ ਜਾਵਾਂਗਾ। ਮੈਥੋਂ ਇਹ ਨਹੀਂ ਸਹਾਰਿਆ ਜਾਂਦਾ।'

ਨਰਾਇਣੀ ਬਿਨਾਂ ਜਵਾਬ ਦਿੱਤਿਆਂ ਤੋਂ ਸੋਚਣ ਲੱਗ ਪਈ।

ਇਸ ਤੋਂ ਦੋ ਤਿੰਨ ਦਿਨ ਪਿਛੋਂ ਵੀ ਜਦ ਰਾਮ ਦਾ ਗੁੱਸਾ ਨ ਹਟਿਆ ਤਾਂ ਨਰਾਇਣੀ ਅੰਦਰੇ ਅੰਦਰ ਹੀ ਗੁੱਸੇ ਹੋਣ ਲਗ ਪਈ। ਅੱਜ ਸ਼ਾਮ ਹੋ ਜਾਣ ਤੇ ਵੀ ਰਾਮ ਘਰ ਨ ਆਇਆ ਤਾਂ ਨਰਾਇਣੀ ਗੁੱਸੇ ਨਾਲ ਆਪਣੇ ਆਪ ਤੋਂ ਬਾਹਰ ਹੋ ਗਈ।

ਏਨੇ ਚਿਰ ਨੂੰ ਦਿਗੰਬਰੀ ਵੀ ਨਦੀ ਤੋਂ ਨ੍ਹਾ ਕੇ ਆ ਗਈ। ਉਹ ਸਾਰੀ ਦੁਨੀਆਂ ਦੀਆਂ ਖਬਰਾਂ ਲੈਕੇ ਤੇ ਰਾਮ ਦਾ ਬੁਰਾ ਮੰਗਦੀ ਹੋਈ ਆ ਰਹੀ ਸੀ। ਆਪਣੀ ਲੜਕੀ ਦੀ ਅਕਲ ਦੇ ਪੁਲ ਬੰਨ੍ਹਦੀ ਹੋਈ ਰੱਬ ਦਾ ਭਾਣਾ ਵਰਤਣ ਦਾ ਹਿਰਖ ਕਰਦੀ ਹੋਈ ਆਪਣੇ ਵਾਲ ਬੀਮਾਰੀ ਦੇ ਕਾਰਨ ਛੋਟੀ ਉਮਰ ਵਿਚ ਚਿੱਟੇ ਹੋ ਜਾਣੇ ਦਸਦੀ ਹੋਈ ਆਪਣੀ ਉਮਰ ਨੂੰ ਆਪਣੀ ਵੱਡੀ ਧੀ ਜਿੰਨਾ ਦੱਸਦੀ ਹੋਈ ਬੜੀ ਤਸੱਲੀ ਨਾਲ ਆ ਰਹੀ ਸੀ। ਉਹ ਪਤਾ ਨਹੀਂ ਖਬਰੇ ਘਰ ਜਰਾ ਚਿਰ ਲਾਕੇ ਆਂਉਂਦੀ, ਪਰ ਰਾਹ ਵਿਚੋਂ ਇਕ ਹੋਰ ਗਲ ਸੁਣਕੇ ਉਹ ਹਵਾਈ ਵਾਂਗੂੂੰ ਉਠ ਨੱਸੀ ਸੀ। ਵਿਹੜੇ ਵਿਚ ਪੈਰ ਰਖਦਿਆਂ