(੯੨)
ਹੀ ਉਚੀ ਸਾਰੀ ਕਹਿਣ ਲਗੀ, ਧੀਏ! ਆਪਣੇ ਅਕਲਦੇ ਕੋਟ ਦੇਉਰ ਦੀ, ਜਿਹਨੂੰ ਤੂੰ ਹਰ ਵੇਲੇ ਸਿਰ ਤੇ ਚੁਕੀ ਫਿਰਨੀ ਸੈਂ, ਕਰਤੂਤ ਸੁਣ ਲਈਊ ਕਿ ਨਹੀਂ?
ਡਰ ਤੇ ਸ਼ੱਕ ਨਾਲ ਨਰਾਇਣੀ ਦਾ ਚਿਹਰਾ ਫਿੱਕਾ ਪੈ ਗਿਆ, ਉਹ ਪੁਛਣ ਲੱਗੀ ਕੀ ਗਲ ਹੈ?
ਦਿਗੰਬਰੀ ਕਹਿਣ ਲਗੀ, ਠਾਣੇ ਨੂੰ ਗਿਆ ਏ ਉਹਨੇ ਇਕ ਨਾ ਇਕ ਦਿਨ ਤਾਂ ਠਾਣੇ ਜ਼ਰੂਰ ਜਾਣਾ ਸੀ। ਇਹੋ ਜਿਹਾ ਬਦਜ਼ਾਤ ਮੁੰਡਾ ਮੈਂ ਕਦੇ ਆਦ ਜੁਗਾਦ ਨਹੀਂ ਸੀ ਸੁਣਿਆ। ਹੁਣ ਜਿਹਲ ਦਾ ਦਾਲ ਫੁਲਕਾ ਖਾ ਕੇ ਸੂਤ ਹੋ ਜਾਇਗਾ।
ਦਿਗੰਬਰੀ ਦੀ ਖੁਸ਼ੀ ਉਹਦੇ ਲੁਕਾਉਂਦਿਆਂ ਹੋਇਆਂ ਵੀ ਅੱਖਾਂ ਵਿਚੋਂ ਫੁੱਟ ੨ ਕੇ ਬਾਹਰ ਆ ਰਹੀ ਸੀ। ਨਰਾਇਣੀ ਨੇ ਉਹਦੀ ਕਿਸੇ ਗਲ ਦਾ ਜਵਾਬ ਵੀ ਨ ਦਿਤਾ ਤੇ ਟਹਲਣ ਨੂੰ ਸੱਦ ਕੇ ਆਖਣ ਲੱਗੀ ਰਾਮ ਅਜੇ ਤਕ ਨਹੀਂ ਆਇਆ। ਭੋਲੇ ਨੂੰ ਘੱਲ ਤਾਂ ਸਹੀ, ਜਾਕੇ ਪਤਾ ਲੈ ਆਵੇ।
ਦਿਗੰਬਰੀ ਕਹਿਣ ਲੱਗੀ, ਮੈਂ ਤਾਂ ਸਭ ਕੁਝ ਸੁਣ ਆਈ ਹਾਂ।
ਨਿਤ੍ਰਕਾਲੀ ਸੁਣਨ ਦੀ ਉਡੀਕ ਵਿਚ ਮੂੰਹ ਟੱਡੀ ਖੜੀ ਰਹੀ। ਨਰਾਇਣੀ ਨੇ ਘੁਰਕ ਕੇ ਆਖਿਆ ਅਜੇ ਇਥੇ ਹੀ ਖਲੋਤੀ ਏਂ, ਜਾਂਦੀ ਕਿਉਂ ਨਹੀਂ? ਟਹਿਲਣ ਖਿਝਦੀ ਹੋਈ ਚਲੀ ਗਈ, ਦਿਗੰਬਰੀ ਨੇ ਆਪਣੀ ਆਵਾਜ਼ ਵਿਚ ਖਾਸ ਅਸਰ ਪੈਦਾ ਕਰਦੀ ਹੋਈ ਨੇ ਕਿਹਾ, ਕੀ ਸਣਿਆਂ ਏਂ ਤੂੰ?