(੯੩)
'ਪਹਿਲਾਂ ਕਪੜੇ ਪਾ ਲੈ ਮਾਂ! ਪਿਛੋਂ ਨ ਹਾਏ ਹਾਏ ਕਰਨੀ, ਆਖਦੀ ਹੋਈ ਨਰਾਇਣੀ ਉਥੋਂ ਚਲੀ ਗਈ। ਦਿਗੰਬਰੀ ਦੰਗ ਰਹਿ ਗਈ। ਮਨ ਹੀ ਮਨ ਵਿਚ ਆਖਣ ਲੱਗੀ , ਲੋਹੜ ਆ ਗਿਆ ਧੀ ਦਾ ਗੁੱਸਾ ਕਿੰਨਾ ਭੈੜਾ ਹੈ। ਇਹੋ ਜੇਹੀ ਮਜ਼ੇਦਾਰ ਕਹਾਣੀ ਨੂੰ ਉਹ ਮੁੱਢ ਤੋਂ ਅਖੀਰ ਤੱਕ ਨਾ ਦੱਸਣ ਦੇ ਕਾਰਨ ਆਫਰ ਗਈ ਤੇ ਉਹਦਾ ਢਿੱਡ ਪਾਟਣ ਤੇ ਆ ਗਿਆ।
ਰਾਮ ਨੇ ਜਿਹੜੀ ਕਰਤੂਤ ਕੀਤੀ ਸੀ, ਉਹ ਥੋੜੇ ਵਿਚ ਸਮਝਣ ਲਈ ਏਦਾਂ ਸੀ। ਪਿੰਡ ਦੇ ਸਕੂਲ ਵਿਚ ਇਕ ਜ਼ਿਮੀਦਾਰ ਦਾ ਮੁੰਡਾ ਵੀ ਪੜ੍ਹਦਾ ਸੀ। ਅੱਜ ਰੋਟੀ ਖਾਣ ਵੇਲੇ ਰਾਮ ਦੀ ਤੇ ਉਸਦੀ ਬਹਿਸ ਹੋ ਗਈ। ਬਹਿਸ ਦਾ ਮਜ਼ਮੂਨ ਜ਼ਰਾ ਮੁਸ਼ਕਲ ਸੀ, ਇਸ ਕਰਕੇ ਸਿੱਟਾ ਕੁਝ ਨਾ ਨਿਕਲ ਸਕਿਆ ਤੇ ਗੱਲ ਮਾਰ ਕੁਟਾਈ ਤੱਕ ਪਹੁੰਚ ਪਈ। ਜ਼ਿਮੀਦਾਰ ਦਾ ਲੜਕਾ ਆਖਦਾ ਸੀ, 'ਮਸਾਣਾ ਵਾਲੀ ਕਾਲੀ ਦੇਵੀ ਦੀ ਰਖਸ਼ਾ ਦੇਵੀ ਨਾਲੋਂ ਜ਼ਿਆਦਾ ਪ੍ਰਸਿੱਧ ਹੈ। ਕਿਉਂਕਿ ਉਸਦੀ ਜੀਭ ਵੱਡੀ ਹੈ।
ਰਾਮ ਨੇ ਵਿਰੋਧਤਾ ਕਰਦਿਆਂ ਕਿਹਾ ਬਿਲਕੁਲ ਨਹੀਂ। ਮਸਾਣਾ ਵਾਲੀ ਕਾਲੀ ਦੇਵੀ ਦੀ ਜ਼ੁਬਾਨ ਕੁਝ ਚੌੜੀ ਜ਼ਰੂਰ ਹੈ, ਪਰ ਲੰਮੀ ਨਹੀਂ ਤੇ ਨਾ ਹੀ ਐਨੀ ਲਾਲ ਹੈ। ਕੁਝ ਚਿਰ ਪਹਿਲਾਂ ਮਹੱਲੇ ਵਿਚ ਰਖਸ਼ਾ ਦੇਵੀ ਦੀ ਪੂਜਾ ਹੋਈ ਸੀ, ਰਾਮ ਨੂੰ ਹਾਲੇ ਤੱਕ ਇਸਦਾ ਚੇਤਾ ਸੀ। ਜ਼ਿਮੀਦਾਰ ਦੇ ਮੁੰਡੇ ਨੇ ਰਾਮ ਦੀ ਗੱਲ ਨੂੰ ਨਾ ਮੰਨਦਿਆਂ ਹੋਇਆਂ ਹੱਥ ਦੀ ਹਥੇਲੀ ਬਣਾ ਕੇ ਕਿਹਾ, 'ਰਖਸ਼ਾ ਦੇਵੀ