ਪੰਨਾ:ਅੰਧੇਰੇ ਵਿਚ.pdf/90

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੯੪)

ਦੀ ਜੀਭ ਤਾਂ ਐਨੀ ਕੁ ਹੈ।'

ਰਾਮ ਨੂੰ ਗੁਸਾ ਆ ਗਿਆ,ਕਹਿਣ ਲੱਗਾ, ਐਨੀਕੁ? ਕਦੇ ਨਹੀਂ ਹੋ ਸਕਦੀ। ਜੇ ਐਨੀਕੁ ਹੁੰਦੀ ਤਾਂ ਇਹ ਪ੍ਰਿਥਵੀ ਦੀ ਰਖਿਆਂ ਕਿੱਦਾਂ ਕਰ ਸਕਦੀ? ਪ੍ਰਿਥਵੀ ਦੀ ਰਖਿਆ ਕਰਨ ਕਰਕੇ ਹੀ ਤਾਂ ਨਾਂ ਰਖਸ਼ਾ ਦੇਵੀ ਪੈ ਗਿਆ ਹੈ। ਇਹਦੇ ਪਿਛੋਂ ਦੋ ਚਾਰ ਗੱਲਾਂ ਹੋਰ ਹੋਈਆਂ ਤੇ ਦੋਵੇਂ ਆਪੋ ਵਿਚ ਦੀ ਘਸੁੰਨੀ ਲੱਗ ਪਏ। ਜ਼ਿਮੀਦਾਰ ਦਾ ਮੁੰਡਾ ਮਾੜਾ ਸੀ, ਉਹਦੀ ਚੰਗੀ ਖੁੰਬ ਠੱਪੀ ਗਈ। ਨੱਕੋਂ ਲਹੂ ਜਾਣ ਲੱਗ ਪਿਆ। ਸਕੂਲ ਦੀ ਜ਼ਿੰਦਗੀ ਵਿਚ ਇਸ ਨਾਲੋਂ ਵਡੀ ਘਟਨਾ ਅਗੇ ਹੋਰ ਕੋਈ ਨਹੀਂ ਸੀ ਹੋਈ। ਜਿਸ ਜ਼ਿਮੀਦਾਰ ਦਾ ਸਕੂਲ ਸੀ, ਉਸੇ ਦੇ ਮੁੰਡੇ ਦਾ ਲਹੂ ਵਗੇ? ਹੈਡ ਮਾਸਟਰ ਸਾਹਿਬ ਆਪ ਹੀ ਮੁੰਡਿਆਂ ਨੂੰ ਨਾਲ ਲੈਕੇ ਦਰਬਾਰ ਵਿਚ ਚਲੇ ਗਏ, ਰਾਮ ਪਹਿਲਾਂ ਹੀ ਉਥੋਂ ਖਿਸਕ ਗਿਆ ਸੀ।

ਭੋਲੇ ਨੇ ਆ ਕੇ ਕਿਹਾ, ਭਰਾ ਦਾ ਤਾਂ ਕਿਤੇ ਪਤਾ ਨਹੀਂ ਲਗਦਾ।

ਥੋੜੇ ਚਿਰ ਪਿਛੋਂ ਸ਼ਾਮ ਲਾਲ ਮੂੰਹ ਢਿੱਲਾ ਕਰੀ ਘਰ ਨੂੰ ਆ ਗਏ। ਵਿਹੜੇ ਵਿਚ ਵੜਦਿਆਂ ਹੀ ਆਖਣ ਲੱਗੇ, ਹੁਣ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਨੌਕਰੀ ਕਰਕੇ ਵੇਲਾ ਪੂਰਾ ਕਰੀ ਜਾਂਦੇ ਸਾਂ, ਹੁਣ ਉਹ ਵੀ ਗਈ।

ਨਰਾਇਣੀ ਨੇ ਲੰਗਰ ਵਿਚੋਂ ਨਿਕਲਕੇ ਤੇ ਚੁਗਾਠ ਨੂੰ ਫੜਕੇ ਕਿਹਾ, ਉਹਨਾਂ ਲੋਕਾਂ ਨੇ ਠਾਣੇ ਵਿਚ ਰੀਪੋਰਟ ਕਰ ਦਿਤੀ ਹੈ?