ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/91

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੯੫)

ਸ਼ਾਮ ਲਾਲ ਨੇ ਸਿਰ ਹਿਲਾਕੇ ਆਖਿਆ, ਵਡੇ ਬਾਬੂ ਸਵੇਰੇ ਦੇ ਵੇਲੇ ਨਾਂ ਲੈਣ ਵਾਲੇ ਹਨ। ਇਸ ਕਰਕੇ ਮਾਫੀ ਦੇ ਦਿਤੀ ਹੈ, ਪਰ ਪੰਜ ਜਣੇ ਹੋਰ ਵੀ ਹਨ। ਨਵੇਂ ਸੂਰਜ ਇਹਦਾ ਤਾਂ ਕੋਈ ਨ ਕੋਈ ਫਸਾਦ ਹੋਇਆ ਈ ਰਹਿੰਦਾ ਹੈ। ਏਦਾਂ ਪਿੰਡ ਵਿਚ ਕਿਦਾਂ ਰਿਹਾ ਜਾ ਸਕਦਾ ਹੈ? ਰਾਮ ਕਿਥੇ ਹੈ?

ਨਰਾਇਣੀ ਨੇ ਆਖਿਆ ਹਾਲੇ ਤੱਕ ਰਾਮ ਘਰ ਨਹੀਂ ਆਇਆ ਖਬਰੇ ਡਰਦਾ ਮਾਰਿਆ ਕਿਤੇ ਭੱਜਾ ਫਿਰਦਾ ਹੋਵੇਗਾ।

ਸ਼ਾਮ ਲਾਲ ਨੇ ਸਿਆਣਿਆਂ ਵਾੰਗੂ ਆਖਿਆ, ਭੱਜ ਜਾਏ ਭਾਵੇਂ ਮੁੜ ਆਏ ਹੁਣ ਸਾਡਾ ਉਸ ਨਾਲ ਗੁਜ਼ਾਰਾ ਨਹੀਂ ਹੋ ਸਕਣਾ ਮਤੇਇਆ ਹੋਣ ਕਰਕੇ ਮੈਂ ਜੱਗਦੀਆਂ ਗੱਲਾਂ ਤੋਂ ਡਰਦੇ ਨੇ ਐਨਾਂ ਚਿਰ ਸਮਾਈ ਕੀਤੀ ਹੈ, ਪਰ ਹੁਣ ਆਪਣੀ ਜਾਨ ਵੀ ਤਾਂ ਬਚਾਉਣੀ ਹੋਈ ਨਾਂ।

ਦਿਗੰਬਰੀ ਨੇ ਰਸੋਈ ਦੇ ਬਰਾਂਡੇ ਵਿੱਚੋਂ ਆਖਿਆ, ਆਪਣੇ ਲੜਕੇ ਦਾ ਵੀ ਤਾਂ ਮੂੰਹ ਵੇਖਣਾ ਹੋਇਆ।

ਸ਼ਾਮ ਲਾਲ ਹੋਰ ਸਾਹ ਲੈ ਕੇ ਕਹਿਣ ਲੱਗਾ, ਵੇਖਣਾ ਕਿਉਂ ਨਹੀਂ ਕੱਲ੍ਹ ਹੀ ਪੰਚਾਇਤ ਨੂੰ ਸੱਦ ਕੇ ਘਰ ਬਾਰ ਦਾ ਹਿੱਸਾ ਵੰਡ ਦੇਵਾਂਗਾ। ਹੁਣ ਉਹਨੂੰ ਮਾਰਨ ਕੁੱਟਣ ਦੀ ਵੀ ਕੋਈ ਲੋੜ ਨਹੀਂ। ਜਿੱਦਾਂ ਉਹਦੀ ਮਰਜ਼ੀ ਹੋਵੇ ਕਰੇ. ਅਖੀਰ ਨੂੰ ਉਹਨੇ ਵੀ ਤਾਂ ਕੁਝ ਸੋਚ ਕੇ ਹੀ ਜ਼ਿਮੀਂਦਾਰ ਦੇ ਮੁੰਡੇ ਨੂੰ ਕੁਟਿਆ ਹੋਵਗਾ?

ਦਿਗੰਬਰੀ ਮਨ ਹੀ ਮਨ ਵਿਚ ਫੁੱਲੀ ਨਹੀਂ ਸੀ ਸਮਾਉਂਦੀ। ਕਹਿਣ ਲੱਗੀ ਨਰਾਇਣੀ ਨੂੰ ਖਬਰੇ ਕੀ ਹੋ