ਪੰਨਾ:ਅੰਧੇਰੇ ਵਿਚ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਗਿਆ ਹੈ ਜੋ ਉਹਨੂੰ ਮਾਰਦੀ ਕੁੁਟਦੀ ਹੈ, ਮੇਰੀ ਤਾਂ ਉਹਨੂੰ ਵੇਖ ਕੇ ਹੀ ਰੂਹ ਕੰਬ ਜਾਂਦੀ ਹੈ। ਬੜਾ ਹੀ ਉਜੱਡ ਲੜਕਾ ਹੈ, ਉਹਦਾ ਕੀ ਵਿਸਾਹ? ਜਦੋਂ ਉਹ ਮੇਰਾ ਨਿਰਾਦਰ ਕਰ ਦੇਂਦਾ ਹੈ ਤਾਂ ਨਰਾਇਣੀ ਦਾ ਕਿੱਦਾਂ ਨ ਕਰੇਗਾ। ਮੈਂ ਤਾਂ ਆਖਦੀ ਹਾਂ, 'ਧੀਏ ਆਪਣੀ ਇੱਜ਼ਤ ਆਪਣੇ ਹੱਥ ਹੈ। ਰਾਮ ਦੇ ਝਗੜੇ ਵਿਚ ਤੂੰ ਨਾ ਆ।'

ਸ਼ਾਮ ਲਾਲ ਆਪਣੀ ਸੱਸ ਦੇ ਉਪਦੇਸ਼ ਦੀ ਪ੍ਰੋੜ੍ਹਤਾ ਨ ਕਰ ਸਕਿਆ, ਖਬਰੇ ਮੂੰਹ, ਸਾਹਮਣੇ ਹੋਣ ਕਰਕੇ, ਓਦਾਂ ਕਹਿਣ ਲਗੇ, ਖੈੈਰ ਕੁਝ ਵੀ ਹੁਣ ਉਸਨੂੰ ਦੰਡ ਦੇਣ ਦੀ ਲੋੜ ਨਹੀਂ।

ਨਰਾਇਣੀ ਪੱਥਰ ਦੇ ਬੁੱਤ ਵਾਂਗ ਚੁੁਪ ਚਾਪ ਸਭ ਕੁਝ ਸੁਣਦੀ ਰਹੀ। ਇਸਨੇ ਕਿਸੇ ਗਲ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਕੰਮ ਜਾ ਲੱਗੀ। ਘੰਟਾ ਕੁ ਪਿਛੋਂ ਟਹਿਲਣ ਨੇ ਆ ਕੇ ਆਖਿਆ, 'ਬੀਬੀ ਜੀ ਛੋਟੇ ਬਾਬੂ ਜੀ ਆ ਗਏ ਹਨ।'

ਨਰਾਇਣੀ ਹੌਲੀ ਜੇਹੀ ਰਾਮ ਦੇ ਕਮਰੇ ਵਿਚ ਆ ਗਈ ਤੇ ਅੰਦਰੋਂ ਹੋੜਾ ਲਾ ਲਿਆ। ਰਾਮ ਮੰਜੀ ਤੇ ਬੈਠਾ ਪਤਾ ਨਹੀਂ ਕੀ ਸੋਚ ਰਿਹਾ ਸੀ ਹੋੜੇ ਦੀ ਅਵਾਜ਼ ਸੁਣ ਕੇ ਤ੍ਰਭਕ ਪਿਆ। ਜਦ ਸਿਰ ਉਤਾਂਹ ਚੁਕਿਆ ਤਾਂ ਵੇਖਿਆ ਭਾਬੀ ਨੇ ਦਰਵਾਜ਼ਾ ਬੰਦ ਕਰ ਲਿਆ ਹੈ, ਇਕ ਨੁੁਕਰ ਵਿਚ ਪਿਆ ਹੋਇਆ ਉਸੇ ਦਾ ਬੈਂਤ ਫੜ ਲਿਆ ਹੈ, ਉਹ ਝਟ ਛਾਲ ਮਾਰ ਕੇ ਮੰਜੇ ਦੇ ਦੂਜੇ ਪਾਸੇ ਜਾ ਖਲੋਤਾ। ਨਰਾਇਣੀ ਨੇ ਆਖਿਆ, 'ਐਧਰ ਆ?'

ਰਾਮ ਨੇ ਹੱਥ ਜੋੜ ਕੇ ਮਿਨਤ ਕਰਦਿਆਂ ਹੋਇਆਂ