ਪੰਨਾ:ਅੰਧੇਰੇ ਵਿਚ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੯)

ਰਿਹਾ। ਨਰਾਇਣੀ ਬਿਨਾਂਂ ਕੁਝ ਹੋਰ ਕਹਿਣ ਦੇ ਚੁਪ ਚਾਪ ਨਹਾਉਣ ਨੂੰ ਚਲੀ ਗਈ। ਵਿਹੜੇ ਵਿਚ ਇਕ ਅਮਰੂਦਾਂ ਦਾ ਬੂਟਾ ਸੀ, ਰਾਮ ਬੂੂਟੇ ਤੇ ਚੜ੍ਹ ਗਿਆ ਤੇ ਬੜੀ ਲਾ ਪਰਵਾਹੀ ਨਾਲ ਕੱਚੇ ਪੱਕੇ ਅਮਰੂਦ ਕੁਤਰ ਕੁੁਤਰ ਹੇਠਾਂ ਸੁੱਟਣ ਲੱਗ ਪਿਆ। ਇਹ ਸਭ ਵੇਖ ਕੇ ਦਿਗੰਬਰੀ, ਅੰਦਰ ਹੀ ਅੰਦਰ ਸੜ ਭੁੁੱਜ ਕੇ ਕਬਾਬ ਹੋਈ ਜਾਂਦੀ ਸੀ। ਨਰਾਇਣੀ ਘਰ ਨਹੀਂ ਸੀ। ਜਦ ਉਹਦੇ ਕੋਲੋਂ ਉਠਿਆ ਨਾ ਗਿਆ ਤਾਂ ਬੋਲੀ, ਪੱਕੇ ਅਮਰੂਦਾਂ ਨੂੰ ਛੇੜਨ ਦੀ ਤਾਂ ਤੂੰ ਸੌਂਹ ਪਾ ਲਈ ਹੈ ਤੇ ਕੱਚਿਆਂ ਦੀ ਡੰਝ ਲਾਹੀ ਜਾਨਾ ਏਂ, ਇਹ ਚੰਗੀ ਕਰਤੂਤ ਹੈ?

ਰਾਮ ਵਾਸਤੇ ਕਿਸੇ ਹਾਲਤ ਵਿਚ ਵੀ ਉਹਦੀ, ਗੱਲ ਸਹਾਰਨੀ ਮੁਸ਼ਕਲ ਸੀ। ਖਾਸ ਕਰ ਏਸ ਹਾਲਤ ਵਿਚ ਜਦ ਕਿ ਉਹ ਆਪ ਸੁਣ ਚੁਕਾ ਸੀ ਕਿ ਉਹਨੂੰ ਮਾਰ ਪੁਆਉਣ ਵਿਚ ਵੀ ਏਸੇ ਬੁੁਢੀ ਫਾਫਾਂ ਦਾ ਹੱਥ ਸੀ। ਗੁਸੇ ਨਾਲ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ, ਉਚੀ ਸਾਰੀ ਕਹਿਣ ਲੱਗਾ, “ਮੈਂ ਏਦਾਂ ਹੀ ਕਰਨੀਏਂ ਬੁਢੀਏ ਡਾਇਣੇ ਤੂੰ ਕਰ ਲੈ ਜੋ ਕੁਝ ਕਰਨਾ ਈ?'

ਇਹ ਵਿਸ਼ੇਸ਼ਣ ਦਿਗੇਬਰੀ ਨੂੰ ਉੱਕਾ ਹੀ ਪਸੰਦ ਨਹੀਂ ਸੀ, ਮੂੰਹ ਸੁਜਾ ਕੇ ਕਹਿਣ ਲੱਗੀ, 'ਚੰਗਾ ਜੋ ਤੂੰ ਕਰਨਾ ਏਂ, ਕਰ ਲੈ। ਆ ਲੈਣ ਦੇਹ ਤੇਰੀ ਕਲਗਦੀ ਨੂੰ? ਜਿਹੋ ਜਿਹਾ ਕੁੱਤਾ ਹੋਵੇ, ਡੰਡਾ ਵੀ ਉਹੋ ਜਿਹਾ ਚਾਹੀਦਾ ਹੈ। ਕਿੰਨਾਂ ਬੇਲੱਜ ਏਂ ਤੂੰ, ਮਾਰ ਖਾਂਦਿਆਂ ਪਿੱਠ ਦੀ ਚਮੜੀ ਵੀ ਲੱਥ ਗਈ ਹੈ, ਪਰ ਅਜੇ ਵੀ ਸ਼ਰਮ ਨਹੀਂ ਆਉਂਦੀ?