ਪੰਨਾ:ਅੰਧੇਰੇ ਵਿਚ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਦਿੱਤਾ। ਰਾਮ ਛਾਲ ਮਾਰ ਕੇ ਪੱਤ ਹੋ ਗਿਆ।

ਦੁਪਹਿਰ ਨੂੰ ਜਦ ਸ਼ਾਮ ਲਾਲ ਨ੍ਹਾਉਣ ਵਾਸਤੇ ਘਰ ਆਏ ਤਾਂ ਸਾਰੀ ਗਲ ਸੁਣੀ ਨਰਾਇਣੀ ਮੁਰਦਿਆਂ ਵਾਂਗੂੰ ਪਈ ਮੰਜਾ ਤੋੜ ਰਹੀ ਹੈ। ਉਹਦੀ ਸੱਜੀ ਅਖ ਸੁਜ ਭੜੋਲਾ ਹੋਈ ਪਈ ਹੈ। ਅੱਖ ਤੇ ਹਰੇ ਕਪੜੇ ਦੀ ਪੱਟੀ ਬੰਨ੍ਹ ਕੇ ਟਹਿਲਣ ਉਸਨੂੰ ਪੱਖਾ ਝੱਲ ਰਹੀ ਹੈ। ਦਿਗੰਬਰੀ ਨੇ ਅਜ ਬੂਹੇ ਦਾ ਆਸਰਾ ਨਹੀਂ ਤਜਿਆ, ਸਾਹਮਣੇ ਜਾ ਕੇ ਰੋਂਦੀ ਹੋਈ ਕਹਿਣ ਲੱਗੀ, 'ਅਜ ਰਾਮ ਨੇ ਨਰਾਇਣੀ ਨੂੰ ਮਾਰਨੋ ਕੋਈ ਫਰਕ ਨਹੀਂ ਰਖਿਆ।'

ਸ਼ਾਮ ਲਾਲ ਹੈਰਾਨ ਰਹਿ ਗਏ। ਕੋਲ ਜਾ ਕੇ ਜ਼ਖਮ ਨੂੰ ਵੇਖਦਿਆਂ ਹੋਇਆਂ ਬੋਲੇ, ਅਜ ਤੋਂ ਮੈਂ ਤੈਨੂੰ ਸੌਂਹ ਪਾਉਂਦਾ ਹਾਂ, ਨਾ ਤੂੰ ਉਸ ਨੂੰ ਅਜ ਤੋਂ ਰੋਟੀ ਦੇਣੀ ਹੋਵੇਗੀ ਤੇ ਨ ਹੀ ਬੁਲਾਉਣਾ ਹੋਵੇਗਾ। ਜੇ ਤੂੰ ਏਦਾਂ ਨ ਕਰੋਂ ਤਾਂ ਤੈਨੂੰ ਮੇਰੇ ਹੀ ਸਿਰ ਦੀ ਸੌਂਹ।

ਨਰਾਇਣੀ ਤਲਖ ਜਹੀ ਹੋਕੇ ਕਹਿਣ ਲਗੀ ਇਹੋ ਜਹੀਆਂ ਚੰਦਰੀਆਂ ਗੱਲਾਂ ਨ ਕਰੋ। ਭੈੜੀ ਜ਼ੁਬਾਨ ਚੋਂ ਭੈੜੇ ਬਚਨ ਨ ਕੱਢੋ।

ਸ਼ਾਮ ਲਾਲ ਨੇ ਕਿਹਾ, ਮੇਰੀ ਐਡੀ ਸੋਂਹ ਨ ਮੰਨੇਗੀ ਤਾਂ ਮੈਂ ਮਰ ਜਾਊਂਗਾ, ਇਹ ਆਖ ਕੇ ਆਪ ਡਾਕਟਰ ਨੂੰ ਸਦਣ ਚਲੇ ਗਏ।

ਰਾਮ ਸਾਰਾ ਦਿਨ ਦਰਿਆ ਕੰਢੇ ਫਿਰਦਾ ਰਿਹਾ ਸਭ ਹਾੜੇ ਹਾੜ ਹਾੜ ਕੇ ਉਹ ਰਾਤ ਨੂੰ ਹਨੇਰਾ ਹੋਏ ਘਰ ਆਇਆ ਵੇਖਿਆ ਕਿ ਵਾਂਂਸਾਂ ਦੀ ਕੰਢ ਬਣਾਕੇ ਘਰ ਨੂੰ ਦੋੋਂਹ ਹਿਸਿਆਂਂ