ਪੰਨਾ:ਅੰਧੇਰੇ ਵਿਚ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਵਿਚ ਵੰਡ ਦਿੱਤਾ ਗਿਆ ਹੈ। ਵਾਂਸਾਂਂ ਦੀ ਕੰਢ ਬੜੀ ਪੱਕੀ ਹੈ ਜੋ ਤੋੜੀ ਨਹੀਂ ਜਾ ਸਕਦੀ। ਰਸੋਈ ਵਿਚ ਦੀਵਾ ਜਗ ਰਿਹਾ ਸੀ, ਉਥੇ ਵੀ ਵੰਡ ਵੰਡਾਈ ਕੀਤੀ ਹੋਈ ਸੀ, ਅੰਦਰ ਕੋਈ ਨਹੀਂ ਸੀ, ਸਿਰਫ ਭਾਂਡੇ ਹੀ ਭਾਂਡੇ ਪਏ ਸਨ। ਇਹ ਗਲ ਰਾਮ ਦੇ ਸਮਝਣ ਵਿਚ ਨਹੀਂ ਸੀ ਆ ਰਹੀ। ਸਵੇਰ ਦੀ ਘਟਨਾ ਨਾਲ ਇਸ ਦਾ ਸਬੰਧ ਹੈ, ਇਹ ਖਿਆਲ ਕਰਕੇ ਉਹਦਾ ਦਿਲ ਪਾਟਣ ਲੱਗ ਪਿਆ। ਫੇਰ ਉਹ ਆਪਣੇ ਕਮਰੇ ਵਿਚ ਜਾਕੇ ਮਕਾਨ ਦੇ ਦੂਜੇ ਹਿਸੇ ਬਾਬਤ ਜਾਣਨ ਲਈ ਕੰਨ ਲਾਕੇ ਖੜਾਕ ਸੁਣਨ ਲੱਗ ਪਿਆ। ਇਸ ਤੋਂ ਪਹਿਲਾਂ ਜੋ ਉਹਨੂੰ ਜ਼ੋਰ ਦੀ ਭੁਖ ਲੱਗ ਰਹੀ ਸੀ, ਉਹ ਉਹਨੂੰ ਵੀ ਭੁਲ ਗਿਆ। ਲਗ ਭਗ ਨੌਂ ਵਜੇ ਹੋਣਗੇ ਜਦ ਉਹ ਫਿਰ ਤੁਰਕੇ ਪਛਵਾੜੇ ਥਾਣੀ ਗਿਆ ਤੇ ਪਿਛਲਾ ਦਰਵਾਜ਼ਾ ਖੜਕਾਇਆ। ਟਹਿਲਣ ਨੇ ਬੂਹਾ ਖੋਲ੍ਹ ਦਿਤਾ ਤੇ ਆਪ ਇਕ ਪਾਸੇ ਹੋਕੇ ਖਲੋ ਗਈ। ਰਾਮ ਨੇ ਪੁਛਿਆ, 'ਭਾਬੀ ਕਿੱਥੇ ਹੈ ?'

'ਕਮਰੇ ਵਿਚ ਸੁਤੀ ਹੋਈ ਹੈ।'

ਰਾਮ ਨੇ ਵੇਖਿਆ, ਭਾਬੀ ਮਜੇ ਤੇ ਸੁਤੀ ਪਈ ਹੈ ਤੇ ਥੱਲੇ ਦਿਗੰਬਰੀ ਆਪਣੀ ਕੁੜੀ ਨੂੰ ਲੈਕੇ ਬੈਠੀ ਹੋਈ ਹੈ। ਗੋਬਿੰਦ ਖੇਡਣ ਡਿਹਾ ਹੋਇਆ ਸੀ, ਰਾਮ ਨੂੰ ਵੇਖਕੇ ਭੱਜਾ ਆਇਆ, ਉਸਦਾ ਹੱਥ ਫੜ ਕੇ, ਇਕ ਪਾਸੇ ਖਿਚਦਾ ਹੋਇਆ ਬੋਲਿਆ, 'ਚਾਚਾ ਤੁਹਾਡਾ ਘਰ ਔਧਰ ਹੈ, ਏਧਰ ਅਸੀਂ ਰਹਾਂਗੇ।' ਬਾਬੂ ਜੀਨੇ ਆਖਿਆ ਹੈ ਕਿ ਏਧਰ ਆਇਆਂਂ, ਤੁਹਾਡੀ ਲੱਤ ਭੰਨ ਦਿਆਂਗੇ।