ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੭)

ਜਾਵੀਂ। ਜੇ ਉਸ ਘਰ ਦਾ ਏਧਰ ਕੋਈ ਆਵੇ ਤਾਂ ਉਸਦੀਆਂ ਲੱਤਾਂ ਭੰਨ ਦੇਣੀਆਂ। ਜੇ ਨ੍ਰਿਤਕਾਲੀ ਆਵੇ ਤਾਂ ਉਹਨੂੰ ਏਧਰ......।'

ਨਰਾਇਣੀ ਰਸੋਈ ਵਾਲੇ ਕਮਰੇ ਵਿਚ ਬੈਠੀ ਸਭ ਕੁਝ ਸੁਣ ਰਹੀ ਸੀ। ਦਿਗੰਬਰੀ ਖੁਸ਼ੀ ਨਾਲ ਆਪਣੇ ਆਪ ਵਿਚ ਨਹੀਂ ਸੀ ਮਿਉ ਰਹੀ, ਉਹ ਵੀ ਕਦੇ ਕਦੇ ਝੀਤਾਂ ਥਾਣੀ ਓਧਰ ਵੇਖ ਲੈਂਦੀ ਸੀ। ਥੋੜੇ ਚਿਰ ਪਿਛੋਂ ਵੱਡੀ ਧੀ ਕੋਲ ਆ ਕੇ, ਹਾਸੇ ਨੂੰ ਬੁਰੀਂ ਹਾਲੀਂ ਰੋਕਦੀ ਹੋਈ ਕਹਿਣ ਲੱਗੀ, ਮੁੰਡੇ ਦੀ ਜ਼ਰਾ ਅਕਲ ਤਾ ਵੇਖੋ? ਕਹਿੰਦਾ ਹੈ ਕਿ ਮੈਂ ਆਪ ਵਧੀਆਂ ਤਰਕਾਰੀ ਬਣਾ ਕੇ ਖਾਵਾਂਗਾ। ਪਿੱਤਲ ਦੀ ਪਤੀਲੀ ਚੌਲਾਂ ਨਾਲ ਮੂੰਹੋਂ ਮੂੰਹ ਭਰ ਦਿੱਤੀ ਹੈ ਤੇ ਲੁੱਪ ਕੁ ਪਾਣੀ ਪਾ ਦਿੱਤਾ ਹੈ। ਇਹ ਚੌਲ ਰਿੱਝਣ ਲਗੇ ਜੇ! ਖਾਣ ਵਾਲੀ ਕੱਲੀ ਜਾਨ ਪਰ ਦਸਾਂ ਆਦਮੀਆਂ ਜਿੰਨੇ ਚੌਲ ਵੈਰਾਨ ਕਰ ਰਿਹਾ ਹੈ। ਭਲਾ ਕੋਈ ਪੁਛੇ ਇਹ ਗਲਣਗੇ ਕਿਦਾਂ? ਸੜਕੇ ਸੁਆਹ ਨਾ ਹੋ ਜਾਣਗੇ? ਏਸ ਪਤੀਲੀ ਵਿਚ ਭਲਾ ਐਨੇ ਚੌਲ ਕਿਦਾਂ ਰਿਝ ਸਕਦੇ ਸੀ? ਇਹ ਚੌਲਾਂ ਨੂੰ ਖਰਾਬ ਕਰਨਾ ਹੈ ਤੇ ਫੇਰ ਨੱਕ ਐਡਾ ਵੱਡਾ ਹੈ ਕਿ ਉਸ ਉਤੇ ਮੱਖੀ ਨਹੀਂ ਬੈਠ ਸਕਦੀ। ਅਸੀਂ ਦੋ ਵਾਰੀ ਦਿਨ ਵਿਚ ਰੋਟੀ ਟੁਕ ਕਰਦੀਆਂ ਹਾਂ ਪਰ ਸਾਡਾ ਦਿਮਾਗ ਕਦੇ ਅਸਮਾਨ ਨਹੀਂ ਚੜ੍ਹਦਾ। ਮੈਂ ਤਾਂ ਪਹਿਲਾਂ ਹੀ ਪਾਣੀ ਐਨਾ ਕੁ ਪਾਉਂਦੀ ਹੁੰਦੀ ਹਾਂ ਕਿ ਮੁੜ ਕੇ ਵੇਖਣ ਦੀ ਲੋੜ ਹੀ ਨ ਪਵੇ। ਬੱਸ ਅੱਖਾਂ ਮੀਟ ਕੇ ਚੌਲ ਲਾਹ ਲਉ ਫੁਲਾਂ ਵਾਂਗੂੰ ਖਿੜੇ ਹੋਏ ਹੋਣਗੇ, ਵਿਚਕਾਰ ਕੜਛੀ ਮਾਰਨ