ਪੰਨਾ:ਅੱਗ ਦੇ ਆਸ਼ਿਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਨਾ ਬੀਬੀ, ਨਾ ਮਾਰੀਂ......ਅਗੇ ਈ ਬੜੀਆਂ ਲਾਸ਼ਾਂ ਪਈਆਂ ਟੋਟੇ ਨੂੰ, ਆਖ ਪਵਿਤਰ ਅਮਰੋ ਦੀ ਬਾਂਹੋਂ ਫੜ ਪਿਛੇ ਨੂੰ ਧੂਣ ਲਗੀ।

ਸਰਵਣ ਮੁੜ ਮੁੜ ਪਿਛੇ ਝਾਕਦਾ ਬੂਹਿਓਂ ਬਾਹਰ ਨਿਕਲ ਗਿਆ।

'ਓਏ ਸਰਵਣਾ!' ਗਲੀ ਵਿਚ ਤੁਰੇ ਜਾਂਦੇ ਸਰਵਣ ਨੂੰ ਕਿਸੇ ਨੇ ਅਵਾਜ਼ ਮਾਰੀ।

ਕਿਸ਼ਨ ਸਿੰਘ ਦੇ ਬਚੇ ਸ਼ਿਵਦੇਵ ਅਤੇ ਪ੍ਰੀਪਾਲ ਕੋਠੇ ਉਤੇ ਖੜੇ ਸਨ ਅਤੇ ਜਾਂਗਲੇ ਉਤੋਂ ਦੀ ਹੇਠਾਂ ਮੂੰਹ ਕਰਕੇ ਗਲੀ ਵਿਚ ਝਾਕ ਰਹੇ ਸਨ।

"ਆ ਜਾ ਕੋਠੇ ਤੇ......ਕੀ ਹੋਇਆ ਈ?' ਪ੍ਰੀਪਾਲ ਨੇ ਪੁਛਿਆ!

ਸਰਵਣ ਅੰਦਰ ਲੰਘ ਗਿਆ ਅਤੇ ਵਿਹੜੇ ਥਾਂਣੀ ਹੁੰਦਾ ਕੱਚੀਆਂ ਪੌੜੀਆਂ ਚੜ ਕੇ ਕੋਠੇ ਉਤੇ ਚਲਾ ਗਿਆ।

"ਕੀ ਹੋਇਆ?' ਸ਼ਿਵਦੇਵ ਨੇ ਫਿਰ ਦੁਹਰਾਇਆ।

"ਹਾਏ ਮੈਂ ਮਰ ਗਈ...ਤੇਰਾ ਤਾਂ ਝੱਗਾ ਲਹੂ ਨਾਲ ਲਿਬੜਿਆ।' ਇਸ ਤੋਂ ਪਹਿਲਾਂ ਕਿ ਸਰਵਣ ਸ਼ਿਵਦੇਵ ਦੀ ਗਲ ਦਾ ਜਵਾਬ ਦੇਂਦਾ, ਪ੍ਰੀਪਾਲ ਨੇ ਉਹਦੀਆਂ ਮੌਰਾਂ ਤੋਂ ਲਿਬੜੇ ਕਮੀਜ਼ ਨੂੰ ਵੇਂਹਦਿਆਂ ਆਖਿਆ।

'ਬੀਬੀ ਨੇ ਮਾਰਿਆ।' ਸਰਵਣ ਨੇ ਰੋਣ ਹਾਕੀ ਸੂਰਤ ਬਣਾਉਂਦਿਆਂ ਕਿਹਾ।

'ਕਿਉਂ? ਪ੍ਰੀਪਾਲ ਦਾ ਚਿਹਰਾ ਝੌਂ ਗਿਆ।

'ਪਵਿੱਤਰ ਨੇ ਮਾਂ ਨੂੰ ਆਣ ਦਸਿਆ ਘਰ।'

'ਯਾਰ ਆਂਹਦੇ ਆਂ, ਪ੍ਰਿੰਸੀਪਲ ਸਾਰਾ ਜੁਮਾਂ ਤੇਰੇ ਸਿਰ ਮੜਦਾ।'

'ਉਹਨੂੰ ਮੇਰਾ ਨਾਂ ਕਿਨੇ ਦਸਿਆ?

'ਕੰਵਰ ਨੇ।' ਪ੍ਰੀਪਾਲ ਸ਼ਿਵਦੇਵ ਤੋਂ ਪਹਿਲਾਂ ਈ ਬੋਲ ਪਈ।

'ਨਹੀਂ, ਨਹੀਂ, ਉਹਨੇ ਨਹੀਂ...ਇਹ ਤਾਂ ਐਵੇਂ ਭੌਂਕਦੀ।'

'ਕਿਉਂ? ਮੈਂ ਸੱਚ ਆਹਨੀ...ਤੂੰ ਤਾਂ ਹੁਣ ਲਿਹਾਜ਼ ਖੋਰੀ ਕਰਦਾਂ। ਤੇਰਾ ਨਾਂ ਜੂ ਨਹੀਂ ਲਿਆ ਉਹਨੇ।'

੯੬