ਪੰਨਾ:ਅੱਗ ਦੇ ਆਸ਼ਿਕ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਿਆ ਸੀ; ਅਨੇਕਾਂ ਦੇਸ਼-ਭਗਤ ਜੰਜ਼ੀਰਾਂ ਨਾਲ ਬਝੇ ਵਹਿਸ਼ੀਆਂ ਵਰਗੇ ਪੁਲਿਸ ਰਵੱਈਏ ਨੂੰ ਸਹਾਰਦੇ, ਦੇਸ਼ ਦੀ ਅਜ਼ਾਦੀ ਲਈ ਜੂਝ ਰਹੇ ਸਨ। ਪਰ ਸਿਲ੍ਹੀਆਂ ਕੋਠੜੀਆਂ ਵਿਚ ਅਣ-ਮਨੁਖੀ ਜ਼ੁਲਮਾਂ ਦੇ ਸ਼ਿਕਾਰ ਬਹਾਦਰਾਂ ਨੂੰ, ਪੁਲਿਸ ਦੇ ਜਲਾਦਾਂ ਵਰਗੇ ਅਫਸਰ ਈਨ ਨਾ ਮਨਾ ਸਕੇ। ਅਜਿਹਾ ਤਸ਼ੱਦਦ ਵੇਖਿਆ ਸੀ ਸ਼ਮੀਰ ਨੇ, ਜਿਸਦਾ ਇਤਿਹਾਸ ਦੇ ਕਿਸ ਵਰਕੇ ਉਤੇ ਹਾਲਾਂ ਵਰਨਣ ਨਹੀਂ ਸੀ ਹੋਇਆ!

ਗੱਲਾਂ ਕਰਦੇ ਅਮਰੋ ਅਤੇ ਸ਼ਮੀਰਾ ਚੁੱਪ ਹੋ ਗਏ। ਇਸ ਤਣੀ ਚੁਪ ਵਿਚ ਬਾਬੇ ਵਰਿਆਮੇ ਅਤੇ ਸ਼ੇਸ਼ਨਾਗ ਦੀਆਂ ਸ਼ਕਲਾਂ ਸ਼ਮੀਰੇ ਦੀਆਂ ਅੱਖਾਂ ਅਗੋਂ ਦੀ ਲੰਘ ਰਹੀਆਂ ਸਨ।

'ਟੋਡੀ ਦੇਸ਼ ਦੇ ਗਦਾਰ ਹਨ......ਇਹਨਾਂ ਦਾ ਸਫਾਇਆ ਇਕ ਧਰਮ ਹੈ, ਇਕ ਪੁੰਨ ਹੈ।' ਬਾਬੇ ਸ਼ੇਸ਼ਨਾਗ ਦੀ ਆਖੀ ਗਲ, ਸ਼ਮੀਰੇ ਦੇ ਦਿਮਾਗ ਵਿਚ ਚੱਕਰ ਲਾ ਰਹੀ ਸੀ। 'ਮੈਨੂੰ ਇਸ ਧਰਤੀ ਦੀ ਕਸਮ ਆ, ਜੇ ਮੈਂ ਬਦਲਾ ਲਏ ਬਗੈਰ ਘਰ ਮੁੜੂੰ ਤਾਂ।' ਉਹਨੂੰ ਕਚਹਿਰੀ 'ਚ ਚੁਕੀ ਸੌਂਹ ਦਾ ਖਿਆਲ ਆਇਆ ਅਤੇ ਜੱਜ ਦਾ ਘਿਰਣਕ ਹਾਸਾ ਉਹਦਿਆਂ ਕੰਨਾਂ ਵਿਚ ਛਣਕਣ ਲੱਗਾ, ਆਪਣੇ ਵਿਰੁਧ ਝੂਠੀ ਗਵਾਹੀ ਦੇ ਰਹੇ ਰਣ ਸਿੰਘ ਦੀ ਮਨਹੂਸ ਸ਼ਕਲ ਉਹਦੀਆਂ ਅੱਖਾਂ ਅਗੇ ਭੌਣ ਲਗੀ।

ਦੀਵੇ ਦੀ ਡੋਲਦੀ ਲਾਟ ਦੀ ਰੋਸ਼ਨੀ ਵਿਚ ਕਿੱਲੀ ਨਾਲ ਟੰਗੀ ਬਾਬੇ ਵਰਿਆਮ ਦੀ ਕ੍ਰਿਪਾਨ ਉਹਦੀ ਨਜ਼ਰੀਂ ਪਈ। ਉਹਨੂੰ ਲੱਗਾ, ਮਾਨੋ ਬਾਬੇ ਵਰਿਆਮੇਂ ਦੀ ਰੂਹ ਉਹਨੂੰ ਧਿਰਕਾਰ ਰਹੀ ਹੋਵੇ, ਫਿਟਕਾਰ ਰਹੀ ਹੋਵੇ। ਕੁਕੜ ਨੇ ਬਾਂਗ ਦੇ ਦਿਤੀ। ਡੁਸਕਦੀ ਅਮਰੋ ਦੀਆਂ ਬਾਹਵਾਂ ਨੂੰ ਤੋੜ ਕੇ ਉਸ ਲੱਕ ਦੁਆਲਿਓਂ ਲਾਹਿਆ, ਸੁੱਤੇ ਪਏ ਸਰਵਣ ਅਤੇ ਪਵਿੱਤਰ ਦਾ ਮੂੰਹ ਚੰਮਿਆਂ ਅਤੇ ਬਾਬੇ ਦੀ ਤਲਵਾਰ ਕਿੱਲੀ ਨਾਲੋਂ ਲਾਹ ਕੇ ਘਰੋਂ ਨਿਕਲ ਗਿਆ। ਅਮਰੋ ਰਾਤ ਦੇ ਹਨੇਰੇ ਵਿਚ ਡਿਓਢੀ ਦੇ ਦਰਵਾਜ਼ੇ ਦੇ ਤਖ਼ਤੇ ਫੜ ਸਿਰ ਦੇ ਦੁਪੱਟੇ ਨਾਲ ਅੱਥਰੂ ਪੂੰਝਦੀ, ਦਲ੍ਹੀਜਾਂ ਵਿਚ ਖਲੋਤੀ, ਜਾਂਦੇ ਸ਼ਮੀਰੇ

੧੦੨