ਪੰਨਾ:ਅੱਗ ਦੇ ਆਸ਼ਿਕ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦.

ਰਣ ਸਿੰਘ ਦਾ ਕਾਤਲ ਗ੍ਰਿਫ਼ਤਾਰ ਨਾ ਹੋ ਸਕਿਆ। ਕਿਸ਼ਨ ਸਿੰਘ ਲਈ ਉਹਦੀ ਮੌਤ ਵਰਦਾਨ ਸਾਬਤ ਹੋਈ। ਉਸ ਮੌਕੇ ਨੂੰ ਸੰਭਾਲਦਿਆਂ ਕੰਵਰ ਨੂੰ ਹੱਥਾਂ ਉਤੇ ਪਾ ਲਿਆ। ਮਨ ਦੇ ਖੁਰੜੇ ਅਤੇ ਮੌਕਾ-ਸ਼ਨਾਸ਼ ਕਿਸ਼ਨ ਸਿੰਘ ਨੇ ਮੁੱਛ-ਫੁਟ ਕੰਵਰ ਦੀਆਂ ਕਮਜ਼ੋਰੀਆਂ ਨੂੰ ਤਾੜ ਲਿਆ। ਕਿਸ਼ਨ ਸਿੰਘ ਚਾਹੁੰਦਾ ਸੀ ਕਿ ਕੰਵਰ ਵਿਚ ਉਸਦੇ ਪਿਉ ਵਾਲੀਆਂ ਸਾਰੀਆਂ ਕਦੂਰਤਾਂ ਭਰ ਦਿਤੀਆਂ ਜਾਣ ਤਾਂਕਿ ਉਸਨੂੰ ਆਪਣੀ ਐਸ਼ੋ-ਇਸ਼ਰਤ ਅਤੇ ਵਿਲਾਸੀ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਸੋਚਣ ਦਾ ਸਮਾਂ ਹੀ ਨਾ ਮਿਲੇ ਅਤੇ ਉਹ ਆਪ ਉਸਦਾ ਕਰਤਾ-ਧਰਤਾ ਬਣ ਜਾਵੇ। ਹੋਲੀ ਹੋਲੀ ਉਹ ਕੰਵਰ ਦਾ ਰਾਜਦਾਨ ਬਣਦਾ ਗਿਆ। ਸ਼ਿਵਦੇਵ, ਕੰਵਰ ਦਾ ਰਖਵਾਲਾ ਬਣ ਕੇ ਉਸਦੀ ਨਵੀਂ ਖਰੀਦੀ ਦੁਨਾਲੀ ਨੂੰ ਮੋਢੇ ਪਾ ਕੇ ਪਰਛਾਵੇਂ ਵਾਂਗ ਉਹਦੇ ਨਾਲ ਨਾਲ ਰਹਿਣ ਲੱਗਾ।

ਏਸ ਸਮੇਂ ਵਿਚ ਸਰਵਣ ਨੇ ਮਾਸਟਰ ਇੰਦਰਪਾਲ ਕੋਲ ਪੜ੍ਹ ਪੜ੍ਹ ਕੇ ਬਾਰਵੀਂ ਪਾਸ ਕਰ ਲਈ। ਪ੍ਰੀਪਾਲ ਬਾਹਰਵੀਂ ਵਿਚੋਂ ਵਿਹਲ ਹੋ ਗਈ।

੧੦੮