ਪੰਨਾ:ਅੱਗ ਦੇ ਆਸ਼ਿਕ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਲਾਗੇ ਬੈਠੀ ਪ੍ਰੀਪਾਲ ਦਾ ਚਿਹਰਾ ਖੁਸ਼ ਖੁਸ਼ ਦਿਖਾਈ ਦੇ ਰਿਹਾ ਸੀ। ਅੰਗਰੇਜ਼ੀ ਸ਼ਰਾਬ ਦੀ ਬੋਤਲ ਵੇਖ ਕੇ ਕਿਸ਼ਨ ਸਿੰਘ ਦੇ ਮੂੰਹ ਵਿਚ ਪਾਣੀ ਭਰ ਆਇਆ।

ਸ਼ਿਵਦੇਵ ਨੇ ਗਲਾਸ ਮੇਜ 'ਤੇ ਰਖਦਿਆਂ ਮੂੰਹ ਨਾਲ ਬੋਤਲ ਦਾ ਢੱਕਣ ਲਾਹ ਕੇ ਪਹਿਲਾ ਪੈੱਗ ਪਾ ਦਿੱਤਾ। 'ਬਲੇ ਉਏ ਕਾਹਲਿਆ।’ ਕੰਵਰ ਨੇ ਆਖਿਆ ਅਤੇ ਫਿਰ ਤਿੰਨੇ ਜਣੇ ਖਿੜ ਖਿੜਾ ਕੇ ਹੱਸ ਪਏ। ‘ਤੁਹਾਨੂੰ ਪੀਣੀ ਨਹੀਂ ਆਉਂਦੀ...ਖਵਰੇ ਸ਼ਾਹਮਣੇ ਪਈ ਵੇਖ ਕਿਵੇਂ ਜਰ ਜਾਂਦੇ ਜੇ।'

ਦੌਰ ਚਲਦਾ ਰਿਹਾ ਤੇ ਸਰੂਰ ਨਸ਼ੇ ਵਿਚ ਬਦਲ ਗਿਆ। ਕਿਸ਼ਨ ਸਿੰਘ ਦੀ ਜ਼ਬਾਨ ਥਿੜਕਣ ਲੱਗ ਪਈ।

'ਤਾਇਆ, ਪ੍ਰੀਪਾਲ ਆਂਹਦੀ ਤੁਸੀਂ ਪੜ੍ਹਨੇ ਨਹੀਂ ਪਾਉਂਦੇ? ਕੰਵਰ ਨੇ ਅਚਾਣਕ ਪ੍ਰਸ਼ਨ ਕਰ ਦਿੱਤਾ।

'ਸਰਦਾਰ ਜੀ ਜ਼ਮਾਨਾ ਬੜਾ ਖਰਾਬ ਆ ਗਿਆ। ਅਗੇ ਤਾਂ ਭਲਾ ਦੋਵੇਂ ਭੈਣ ਭਰਾ ਜਾਂਦੇ ਸੀ......ਸੋਚਿਆ ਚਲ ਪੜ ਲਵੇ।'

'ਤਾਂ ਤੁਸੀਂ ਮੈਨੂੰ ਓਪਰਾ ਈ ਗਿਣਦੇ ਜੇ? ਕੰਵਰ ਦਾ ਦੂਜਾ ਪ੍ਰਸ਼ਨ ਸੀ।

'ਨਹੀਂ, ਇਹ ਤਾਂ ਨਹੀਂ......ਪਰ...' ਕਿਸ਼ਨ ਸਿੰਘ ਜ਼ਬਾਨ ਦੱਬ ਗਿਆ।

'ਪਰ ਪੁਰ ਕੋਈ ਨਹੀਂ-ਜਿਹੋ ਜਿਹੀ ਸ਼ਿਵਦੇਵ ਦੀ ਭੈਣ ਤਿਹੋ ਜਿਹੀ ਮੇਰੀ......ਫਿਰ ਜੀਪ ਵਿਚ ਚਲੀ ਜਾਇਆ ਕਰੇ ...... ਜੀਪ ਵਿਚ ਆ ਜਾਇਆ ਕਰੇ ......ਹਰਜ ਈ ਕੀ ਆ?' ਕੰਵਰ ਨੇ ਸੋਚ ਸਮਝ ਕੇ ਨਿਸ਼ਾਨਾ ਮਾਰਿਆ ਸੀ, ਉੱਕ ਕਿਵੇਂ ਜਾਂਦਾ?

ਸ਼ਿਵਦੇਵ ਨੇ ਵੀ ਹਾਂ ਵਿਚ ਹਾਂ ਰਲਾ ਦਿਤੀ। ਪ੍ਰੀਪਾਲ ਖੁਸ਼ ਸੀ। ਉਹ ਦਿਲ ਹੀ ਦਿਲ ਵਿਚ ਕੰਵਰ ਦੀ ਚੁਸਤੀ ਦੀ ਦਾਦ ਦੇ ਰਹੀ ਸੀ।

੧੧੦