ਪੰਨਾ:ਅੱਗ ਦੇ ਆਸ਼ਿਕ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

ਜੀਪ ਕਿਸ਼ਨ ਸਿੰਘ ਦੇ ਘਰ ਅਗੇ ਰੁਕੀ, ਪ੍ਰੀਪਾਲ ਕਿਤਾਬਾਂ ਢਾਕੇ ਲਾ ਉਸ ਵਿਚ ਸਵਾਰ ਹੋ ਗਈ ਅਤੇ ਸ਼ਿਵਦੇਵ ਮੋਢੇ 'ਤੇ ਦੁਨਾਲੀ ਪਾਈ ਕੰਵਰ ਲਾਗੇ ਢੁਕ ਕੇ ਬਹਿ ਗਿਆ। ਵੇਂਹਦਿਆਂ ਵੇਂਹਦਿਆਂ ਧੂੜ ਪਿਛੇ ਛੱਡਦੀ ਜੀਪ ਪੱਕੀਏ ਜਾ ਚੜ੍ਹੀ।

'ਲੈ ਗਡ ਆ ਜਾਣੀ ਹੁਣੇ, ਕਪਾਹ ਧਿਆਨ ਨਾਲ ਜਖਾ ਕੇ ਹਿਸਾਬ ਕਰਾ ਲਈ, ਅਸੀਂ ਦੋ ਚਾਰ ਪੀਰੀਅਡ ਲਾ ਕੇ ਆਏ ਜਾਣ।' ਜੀਪ ਆਹੜਤੀਏ ਦੀ ਹੱਟੀ ਅਗੇ ਰੋਕ ਕੰਵਰ ਨੇ ਸ਼ਿਵਦੇਵ ਨੂੰ ਪੱਕੀ ਕੀਤੀ। ਸ਼ਿਵਦੇਵ ਜੀਪ ਵਿਚੋਂ ਉਤਰ ਬੈਠਾ ਅਤੇ ਜੀਪ ਕਾਲਜ ਦੀ ਸੜਕੇ ਪੈ ਗਈ।

ਸ਼ਿਵਦੇਵ ਆਹੜਤੀ ਦੇ ਤਖ਼ਤਪੋਸ਼ 'ਤੇ ਬੈਠਾ ਰਿਹਾ। ਉਹਦੇ ਪਾਸੇ ਧੁਖਣ ਲਗ ਪਏ ਪਰ ਗਡ ਨਾ ਆਈ। ਹਾਰ ਕੇ ਉਸ ਚਾਦਰ ਦੇ ਲੜਾਂ ਨੇ ਘੁਟਿਆ ਅਤੇ ਦੁਨਾਲੀ ਮੋਢੇ ਪਾ ਕੇ ਬਜ਼ਾਰ ਨੂੰ ਤੁਰ ਪਿਆ!

੧੧੧