ਪੰਨਾ:ਅੱਗ ਦੇ ਆਸ਼ਿਕ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਰਕੇ ਨਿਕਲ ਗਿਆ । ਪਾਲ ਥਾਂਏ ਹੀ ਠੰਡੀ ਹੋ ਗਈ ਸੀ । ਕੰਵਰ ਦੀ ਜੀਪ ਸਿੱਧੀ ਥਾਣੇ ਜਾ ਕੇ ਰੁਕੀ । ਕੁਝ ਮਿੰਟਾਂ ਵਿਚ ਹੀ ਪੁਲਿਸ ਦੀ ਧਾੜ ਦੁਰਘਟਨਾ ਵਾਲੀ ਥਾਂ ਵਲ ਧਾਈ ਕਰੀ ਆ ਰਹੀ ਸੀ । ਸ਼ਿਵਦੇਵ ਵਾਹੋ ਦਾਹੀ ਸਟੇਸ਼ਨ ਵਲ ਦੌੜਿਆ । ਪੁਲਿਸ ਉਹਦਾ ਪਿੱਛਾ ਕਰ ਰਹੀ ਸੀ । ਸ਼ਿਵਦੇਵ ਲਈ ਬੱਚ ਨਿਕਲਣਾ ਮੁਸ਼ਕਲ ਹੋ ਗਿਆ। ਰੇਲਵੇ ਫਾਟਕ 'ਤੇ ਪੁਲਿਸ ਨੇ ਉਹਨੂੰ ਘੇਰ ਲਿਆ ਅਤੇ ਦੁਨਾਲੀ ਕਬਜ਼ੇ ਵਿਚ ਕਰ ਲਈ । ਪੁਲਿਸ ਨੇ ਵਕੂਏ ਈ ਕਹਾਣੀ ਆਪਣੀ ਮਰਜ਼ੀ ਅਨੁਸਾਰ ਘੜ ਲਈ । ਇਸ ਸਾਰੀ ਦੁਰਘਟਨਾ ਬਾਰੇ ਨੂਰਪੁਰ ਵਿਚ ਕਾਂ-ਵੱਟੀ ਫਿਰ ਗਈ । ਕਿਸ਼ਨ ਸਿੰਘ ਨੂੰ ਧਰਤੀ ਵਿਹਲ ਨਹੀਂ ਦੇਂਦੀ ਸੀ। ਅਚਾਨਕ ਦੀ ਬਿਪਤਾ ਅਤੇ ਨਮੋਸ਼ੀ ਨੇ ਉਹਨੂੰ ਮਰਨ ਬਰਬਰ ਕਰ ਦਿਤਾ। ਉਹ ਹੱਥਾਂ ਨੂੰ ਦੰਦੀਆਂ ਵੱਢਣ ਸਿਵਾ ਹੋਰ ਕੀ ਕਰ ਸਕਦਾ ਸੀ ? | ਅਗਲੇ ਦਿਨ ਪੋਸਟ ਮਾਰਟਮ ਕਰਨ ਬਾਅਦ, ਲਾਸ਼ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ । | ਇਸ ਸਾਲ ਮੀਂਹ ਵਕਤ ਸਿਰ ਪੈ ਗਏ ਸਨ। ਫਸਲਾਂ ਉਤੇ ਭਰ ਜੋਬਨ ਸੀ । ਮੱਕੀਆਂ ਦੇ ਖੇਤ ਝੂਮਦੇ ਨਜ਼ਰੀਂ ਆਉਂਦੇ, ਕਪਾਹਾਂ ਖਿੜੀਆਂ ਅਤੇ ਕਮਾਦ ਅਤੇ ਚਰੀਆਂ ਸਰ ਸਰ ਕਰਦੇ ਹਵਾ ਨਾਲ ਝੁਕ ਝੁਕ ਜਾਂਦੇ ਸਨ । ਐਦਕਾਂ ਫਿਰ ਸਰਵਣ ਨੇ ਉਸੇ ਪੈਲੀ ਵਿਚ ਮੱਕੀ ਬਿਜਾਈ ਸੀ, ਜਿਸ ਵਿਚ ਕਦੀ ਪਾਲ ਉਸ ਅਗੇ ਆਪਣਾ ਪਿਆਰ ਪ੍ਰਗਟਾਇਆ ਸੀ, ਜਿਸ ਵਿਚ ਸਰਵਣ ਨੇ ਉਹਦੀ ਹਿੱਕ ਵਿਚ ਭੁੱਕਾ ਮਾਰਿਆ ਸੀ । ਪੀਪਾਲ ਦਾ ਸਸਕਾਰ ਕਰ ਦਿਤਾ ਗਿਆ । ਸਰਵਣ ਮੱਕੀ ਦੇ ਖੇਤ ਦੀ ਵੱਟ ਉਤੇ ਬੈਠਾ ਸੀ । ਪੀਪਾਲ ਦਾ ਸਵਾਂ ਬਲ ਰਿਹਾ ਸੀ ਅਤੇ ਸਰਵਣ ਦੇ ਦਿਮਾਗ ਵਿਚੋਂ ਦੀ ਉਸ ਨਾਲ ਹੋਈਆਂ ਗੱਲਾਂ ਫਿਲਮ ਦੀ ਰੀਲ ਵਾਂਗ ਲੰਘ ਰਹੀਆਂ ਸਨ। ‘ਕਿਉਂ ਵੇ, ਸਾਡੇ ਜੋਗੇ ਤੁੱਕੇ ਈ ਆ ਤੇਰੀ ਪੈਲੀ ਵਿਚ ? ੧੧੩