ਪੰਨਾ:ਅੱਗ ਦੇ ਆਸ਼ਿਕ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੨

ਇਕ ਦਿਨ ਬੀਬੋ ਅਤੇ ਕੇਸਰੋ ਦਰੀ ਉਣ, ਰਹੀਆਂ ਸਨ ਕਿ ਬਾਹਰਲੇ ਦਰਵਾਜੇ ਦਾ ਅੱਰਲ ਲਥਿਆ ਅਤੇ ਕੇਸਰ ਦਾ ਦਿਉਰ ਹਰਮੀਤ ਅੰਦਰ ਲੰਘ ਆਇਆ। ਕੇਸਰੋ ਨੇ ਸੁਫ਼ੇ ਦੇ ਢੁਕੇ ਹੋਏ ਇਕ ਤਖ਼ਤੇ ਨੂੰ ਖੋਹਲ ਕੇ ਬਾਹਰ ਝਾਕਿਆ। ਹਰਮੀਤ ਨੂੰ ਵੇਖ ਉਹਦੀ ਹੱਥਲੀ ਗੁੱਛੀ ਤਾਣੇ ਉਤੇ ਹੀ ਰਹਿ ਗਈ ਅਤੇ ਉਹ ਖੁਸ਼ੀ ਵਿਚ ਚੁੰਗੀ ਭਰਦੀ ਉਠ ਬੈਠੀ।

'ਭਾਬੀ ਸਾਸਰੀ ਕਾਲ', ਆਖਦਿਆਂ ਹਰਮੀਤ ਕੰਧ ਦੇ ਪ੍ਰਛਾਵੇਂ ਹੇਠ ਪਈ ਮੰਜੀ ਉਤੇ ਬਹਿ ਗਿਆ ਅਤੇ ਏਧਰ ਉਧਰ ਝਾਕਦਿਆਂ ਉਸ ਕੇਸਰੋ ਦੇ ਮੂੰਹ ਵਲ ਵੇਖਿਆ। ਕੇਸਰੋ ਨੇ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਸੀ ਦਿਤਾ। ਉਹਦੀਆਂ ਅੱਖਾਂ ਵਿਚ ਹੰਝੂ ਲਥੇ ਹੋਏ ਸਨ। 'ਤੂੰ ਤਾਂ ਭਾਬੀ ਐਵੇਂ ਦਿਲ ਭਰ ਲੈਨੀ......', ਹਰਮੀਤ ਹੋਰ ਕੁਝ ਵੀ ਨਾ ਕਹਿ ਸਕਿਆ। ਕੇਸਰੋ ਚੁੱਪ-ਚੁਪੀਤੀ ਉਹਦੇ ਲਾਗੋਂ ਚਲੀ ਗਈ। ਚਿੱਟੀ ਚਤੱਈ ਕਢ ਲਿਆਈ ਅਤੇ ਮੰਜੇ ਉਤੇ ਵਿਛਾਉਂਦਿਆਂ ਕਹਿਣ ਲਗੀ:

'ਤੁਹਾਡੇ ਲਈ ਤਾਂ ਮੈਂ ਮਰ ਈ ਗਈ ਆਂ ...ਨਾ ਬੇਬੇ ਜੀ ਕਦੀ ਆਏ ਨੇ,

੧੧੫