ਪੰਨਾ:ਅੱਗ ਦੇ ਆਸ਼ਿਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩.

ਸ਼ਮੀਰ ਐਸਾ ਘਰ ਤੋਂ ਗਿਆ ਕਿ ਮੁੜ ਘਰ ਨਾ ਪਰਤਿਆ! ਸਰਵਣ ਨੂੰ ਵਾਹੀ ਦਾ ਕੰਮ ਗਾਖ਼ ਗਿਆ ਲੱਗਦਾ ਸੀ। ਆਉਂਦੇ ਕੁਝ ਸਾਲਾਂ ਵਿਚ ਉਹਨੇ ਵਾਹੀ ਦਾ ਸਾਰਾ ਭਾਰ ਸਿਰ ਚੁਕ ਕੇ, ਅਮਰੋ ਨੂੰ ਜੁਮੇਂਵਾਰੀ ਦੀ ਪੰਜਾਲੀ ਹੇਠੋਂ ਕਢ ਦਿਤਾ ਸੀ। ਰੇਸ਼ਮੇਂ ਅਤੇ ਖੈਰੂ ਇਕ ਦੂਜੇ ਨੂੰ ਹਮਦਰਦੀ ਭਰੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਸਨ। ਕਈ ਵਾਰ ਤਾਂ ਬਾਬੇ ਵਰਿਆਮੇ ਦੇ ਖੂਹ 'ਤੇ ਇਕ ਦੂਜੇ ਨੂੰ ਨਿੱਕੀ ਮੋਟੀ ਨੋਕ ਝੋਕ ਕਰਕੇ ਉਹ ਸਵਾਦ ਸਵਾਦ ਹੋ ਜਾਂਦੇ। ਉਹ ਇੰਜ ਮਹਿਸੂਸਦੇ ਮਾਨੋ ਉਹ ਦੋਵੇਂ ਇਕ ਦੂਜੇ ਲਈ ਬਣੇ ਹੋਣ, ਪਰ ਵਕਤ ਨੇ ਦੋਵਾਂ ਵਿਚਲੇ ਖੱਪੇ ਨੂੰ ਕਦੀ ਵੀ ਭਰ ਕੇ ਮਿਲਣ ਨਾ ਦਿਤਾ। ਫਿਰ ਵੀ ਕਿਸਮਤ ਨੂੰ ਕੋਸਦੇ, ਦੂਜੇ ਲੋਕਾਂ ਵਾਂਗ ਉਹ ਆਪ ਆਪਣੀ ਜੀਵਨ ਗੱਡੀ ਨੂੰ ਤੋਰੀ ਜਾਂਦੇ ਸਨ। ਕੰਵਰ ਅਤੇ ਕਿਸ਼ਨ ਸਿੰਘ ਦੀ ਦੁਸ਼ਮਣੀ ਦਾ ਪਾੜ ਜਿਉਂ ਦਾ ਤਿਉਂ ਸੀ। ਇਸਦੇ ਉਲਟ, ਕਿਸ਼ਨ ਸਿੰਘ ਢੀਠਾਂ ਤਾਣ ਸਰਵਣ ਨਾਲ ਮੁੜ ਤੋਂ ਨੇੜਤਾ ਕਰ ਲੈਣ ਦੇ ਰੌਂਅ ਵਿਚ ਸੀ। ਸ਼ਿਵਦੇਵ ਦੇ ਵੀਹ ਬਾਲ ਬੱਝ ਜਾਣ ਕਾਰਨ, ਕਿਸ਼ਨ ਸਿੰਘ ਵੈਸੇ ਵੀ ਇਕ ਤਰ੍ਹਾਂ ਹਮਦਰਦੀ ਦਾ

੧੨੧