ਪੰਨਾ:ਅੱਗ ਦੇ ਆਸ਼ਿਕ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਸਦੀ ਇਹ ਗਲ ਸੁਣ ਨੂਰਾਂ ਇਕ ਦਮ ਸਿੱਧੀ ਹੋ ਕੇ ਹੀਂਅ 'ਤੇ ਬਹਿ ਗਈ । ( ਮੈਨੂੰ ਹੱਥੀਂ ਜ਼ਹਿਰ ਦੇ ਦੇ...... ਹੱਥੀਂ ਗਲ ਘੱਟ ਦੇ......ਮੈਂ ਤੇਰੇ ਬਗੈਰ ਨਹੀਂ ਜੀਅ ਸਕਦੀ......ਮੈਂ ਤੇਰੇ ਬਗੈਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ । ਸਰਵਣ ਨੂੰ ਲੱਗਾ ਜਿਵੇਂ ਇੰਜ ਕਹਿੰਦਿਆਂ, ਉਹ ਕਿੱਸ ਪਈ ਹੋਵੇ ! “ਤੂੰ ਨਹੀਂ ਸਮਝਦੀ... ਤੂੰ ਕਿਉਂ ਪਾਗਲ ਹੋ ਗਈ ਏਂ ?' 117 ‘ਜੇ ਏਦਾਂ ਕਰਨੀ ਸੀ ਤਾਂ ਮੈਨੂੰ ਮਾਰ ਕੇ ਮੇਰੀ ਮਾਂ ਦੀ ਕਬਰ ਵਿਚ ਦਬ ਦੇਣਾ ਸੀ ਉਦੋਂ ਈਂ, ਨੂਰਾਂ ਦੀਆਂ ਹਿੱਚਕੀਆਂ ਰੋਕਣ ਲਈ ਸਰਵਣ ਨੇ ਉਹਦੇ ਮੂੰਹ ਅਗੇ ਹੱਥ ਦੇ ਦਿੱਤਾ । ‘ਛੱਡ ਹੋਈਆਂ ਬੀਤੀਆਂ ਨੂੰ......ਸਭ ਕੁਝ ਭੁਲ ਜਾ ਨੂਰਾਂ ...ਸਮਝ ਲੈ ਪਿਆਰ ਇਕ ਬਚਪਨ ਦੀ ਖੇਡ ਸੀ, ਇਕ ਸੁਪਨਾ ਸੀ । “ਨਹੀਂ, ਮੈਂ ਨਹੀਂ ਮੰਨਦੀ। ਤੂੰ ਕਹਿ ਦੇ ਤੂੰ ਮੈਨੂੰ ਪਿਆਰ ਨਹੀਂ ਕਰਦਾ......ਨੂਰਾਂ ਤੇਰੀ ਕੁਝ ਨਹੀਂ ਲੱਗਦੀ।' 7 ਨੂੰ “ਦੁਨੀਆਂ ਕੀ ਆਖੇਗੀ ਝੱਲੀਏ !' “ਕੁਝ ਨਹੀਂ ਕਹੇਗੀ......ਜੇ ਕਹੇਗੀ ਤਾਂ ਸਾਨੂੰ ਦੁਨੀਆਂ ਦੀ ਪਰਵਾਹ ਨਹੀਂ...... ਦੁਨੀਆਂ ਨੇ ਅਗੇ ਕਿਹੜੀ ਜਬਰ ਨਹੀਂ ਢਾਹਿਆ ? ਸਰਵਣ ਨੂੰ ਲਗਾ ਜਿਵੇ ਨੂਰਾਂ ਦਾ ਸਾਹਸ, ਉਸਨੂੰ ਵੀ ਨੂਰਾਂ ਬਾਰੇ ਸੋਚਣ ਲਈ ਮਜ਼ਬੂਰ ਕਰ ਦਵੇਗਾ, ਜਿਵੇਂ ਉਹਦੀ ਚੁਪ ਨੇ ਸਹਿਮਤੀ ਦਾ ਹੁੰਗਾਰਾ ਭਰ ਦਿਤਾ ਹੋਵੇ । ਜੇ ਮੈਂ ਨਰਾਂ ਨੂੰ ਅਪਣਾ ਲਵਾਂ ਤਾਂ ਇਹ ਸਹੀ ਅਰਥਾਂ ਵਿਚ ਇਕ ਪਰ-ਉਪਕਾਰ ਹੋਵੇਗਾ ! ਮੈਂ ਇਸ ਅਬਲਾ ਦੇ ਕਿਸੇ ਕੰਮ ਆ ਸਕਾਂਗਾ ... ਘਟ ਘੱਟ ਮੈਂ ਇਕ ਬੇਸਹਾਰਾ ਦਾ ਸਹਾਰਾ ਬਣ ਸਕਾਂਗਾ...ਮੈਂ ਆਪਣੀਆਂ ਖੁਸ਼ੀਆਂ ਦੀ ਬਲੀ ਦੇ ਦਿਆਂ ਗਾ.. ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਾਂਗਾ ..... ਮੈਂ...... ਸੋਚਦਿਆਂ ਸਰਵਣ ਨੇ ਨੂਰਾਂ ਨੂੰ ਛਾਤੀ ਨਾਲ ਘੁਟ ਲਿਆ । ੧੨੮