ਪੰਨਾ:ਅੱਗ ਦੇ ਆਸ਼ਿਕ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪੁਲਿਸ ਅਫ਼ਸਰ ਨੇ ਝਾੜ ਦਿੱਤਾ।

'ਪਰ ਜਨਾਬ......।'

‘ਤੇਰੀ ਸਫ਼ਾਈ ਦੀ ਲੋੜ ਨਹੀਂ। ਕਿਸ਼ਨ ਸਿੰਘ ਨੂੰ ਘੂਰਦਿਆਂ ਪੁਲਿਸ ਅਫ਼ਸਰ ਨੇ ਮੁੜ ਰੋਕ ਦਿੱਤਾ।

'ਪਾਲੀ ਤਾਂ ਮਿਹਰੂ ਨੇ, ਫੌਜੀ ਸਿਰ ਅੜਾਉਣ ਨਾ ਟਲਿਆ।

‘ਭਾਵੇਂ ਤੂੰ ਸਾਰੇ ਪਿੰਡ ਦੀਆਂ ਪਾਲ ਲਏ। ਰਣ ਸਿੰਘ ਨੇ ਕਿਸ਼ਨ ਸਿੰਘ ਨੂੰ ਘੂਰਿਆ।

'ਫੌਜੀਆ ਤੁਹਾਡਾ ਦਿਮਾਗ ਘਟ ਹੁੰਦਾ...... ਕੁੜੀ ਕਿਸੇ ਦੀ, ਮਸਲਾ ਕਿਸੇ ਦਾ, ਤੂੰ ਵਿਚ ਕਿਉ ਲੱਤ ਅੜਾਉਣੈ।' ਹੁਣ ਗੁਲਾਮ ਵੀ ਕਿਸ਼ਨ ਸਿੰਘ 'ਤੇ ਵਰੁ ਪਿਆ।

'ਬੋਲ ਮਿਹਰਦੀਨਾ, ਕਾਨੂੰਨ ਕਿਸੇ ਦੀ ਕੁੜੀ, ਕਿਸੇ ਹੋਰ ਨੂੰ ਦੇਣ ਦਾ ਮਜਾਜ ਹੈ?' ਪੁਲਿਸ ਅਫ਼ਸਰ ਮਿਹਰੂ ਨੂੰ ਗੁੱਡ ਮਾਰ ਆਪਣੇ ਪੈਰਾਂ ਤੋਂ ਪਰਾਂ ਕਰਦਿਆਂ ਪੁਛਿਆ!

ਸਿਪਾਹੀ ਪੁਲਿਸ ਅਫ਼ਸਰ ਦਾ ਇਸ਼ਾਰਾ ਵੇਖ, ਦੀ ਰੇਸ਼ਮਾਂ ਨੂੰ ਧੂਹਣ ਲਗੇ। ਜਿੰਨਾ ਕੁੜੀ ਨਾਲ ਚੰਬੜੀ, ਪਰ ਗਥੇ ਖਾ ਕੇ ਗਲੀ ਵਿਚ ਡਿੱਗ ਪਈ।

ਪੁਲਿਸ ਚਲੀ ਗਈ। ਰੇਸ਼ਮਾਂ ਚਲੀ ਗਈ। ਰੋਦੇ ਮਿਹਰੂ ਅਤੇ ਜੈਨਾ ਨੇ ਗਲੀਆਂ ਦੇ ਕੱਖ ਵੀ ਰਵਾ ਦਿਤੇ।

ਜਾਹਰੇਪੀਰ ਪਹੁੰਚ, ਮੌਲਵੀ ਨੂੰ ਸਦਿਆ ਗਿਆ ਅਤੇ ਚੌਧਰੀ ਨਾਲ ਰੇਸ਼ਮਾਂ ਦਾ ਨਿਕਾਹ ਪੜ੍ਹ ਦਿੱਤਾ ਅਤੇ ਉਹ ਪੁਲਿਸ ਦੀ ਆੜ ਵਿਚ ਚੌਧਰੀ ਦੀ ਹਵੇਲੀ ਪਹੁੰਚਾ ਦਿੱਤੀ।

ਉਸ ਸ਼ਾਮ ਕੁਝ ਹਿਰਾਸੇ ਚਿਹਰੇ ਪਿੰਡ ਵੱਲ ਆ ਰਹੇ ਸਨ। ਡੁਬਦਾ ਸੂਰਜ ਉਹਨਾਂ ਨੂੰ ਲਹੂ ਦੇ ਸਾਗਰ ਵਿਚ ਨਹਾਤਾ ਲੱਗਦਾ ਸੀ। ਬਾਬੇ ਵਰਿਆਮੇ ਨੂੰ੪੨