ਪੰਨਾ:ਅੱਗ ਦੇ ਆਸ਼ਿਕ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮.

ਕਈ ਵਾਰ ਜ਼ਿੰਦਗੀ ਵਿੱਚ ਇੰਜ ਵੀ ਵਾਪਰਦਾ ਕਿ ਮਨੁੱਖ ਕੁੱਝ ਸੰਚਦਾ ਹੈ ਅਤੇ ਹੈ ਦਾ ਕੁੱਝ ਹੋਰ ਏ। ਗੁਲਾਮ ਨੂੰ ਖ਼ਤ ਮਿਲਿਆ-ਬੜਾ ਹੀ ਸੰਖੇਪ ਖ਼ਤ। ਲਿਖਿਆ ਸੀ-'ਗੁਲਾਮਾਂ! ਆਪਣੇ ਖ਼ੁਦਾ ਨੂੰ ਯਾਦ ਕਰ ਲਾ; ਮੌਤ ਬਹੁਤੀ ਦੂਰ ਨਹੀਂ। ਦੇਸ਼ ਭਗਤਾਂ ਦਾ ਖੂਨ ਕਦੀ ਨਹੀਂ ਸਕਦਾ।' ਖ਼ਤ ਸੁਣ ਕੇ ਗੁਲਾਮੀ ਦੀਆਂ ਅੱਖਾਂ ਅਗੇ ਭੰਬੂ-ਤਾਰੇ ਨੱਚਣ ਲਗੇ। ਗੁਲਾਮ ਸਾਰੀ ਤੇ ਸੌ ਨਾ ਸਕਿਆ। ਅਗਲੀ ਸਵੇਰ ਰਣ ਸਿੰਘ ਦੇ ਕਹਿਣ ਤੇ, ਉਹ ਧਮਕੀ ਭਰੇ ਖ਼ਤ ਦੀ ਇਤਲਾਹ ਬਾਨੇ ਦੇ ਆਇਆ।

ਰਣ ਸਿੰਘ ਨੇ ਉਹਦੇ ਦਿਮਾਗ ਵਿੱਚ ਬਾਗੀਆਂ ਦਾ ਐਨਾ ਸਹਿਮ ਬਿਠਾ ਦਿੱਤਾ ਕਿ ਉਹ ਹਨੇਰੇ ਸਵੇਰੇ ਬਾਹਰ ਆਉਣਾਂ ਜਾਂਣੋ ਹੱਟ ਗਿਆ। ਰਣ ਸਿੰਘ ਨੇ ਚੌਧਰੀ ਉੱਤੇ ਇੱਕ ਵੱਡਾ ਅਹਿਸਾਨ ਹੋਰ ਕੀਤਾ। ਉਹਨੇ ਦੋ ਚਾਰ ਬਦਮਾਸ਼ਾਂ ਨੂੰ ਗੁਲਾਮ ਦੀ ਰਖਵਾਲੀ ਲਈ ਪਿੰਡ ਸੱਦ ਲਿਆ ਵਜੀਦ ਪੂਰੇ ਦਾ ਬਿੱਕਰ ਤਾਂ ਦੁਨਾਲੀ ਮੋਢੇ ਉਤੇ ਪਾ ਕੇ ਹਰ ਵਕਤ ਚੌਧਰੀ ਦੇ ਪ੍ਰਛਾਵੇਂ ਵਾਂਗ ਉਹਦਾ ਸਾਥ ਪਾਲਦਾਂ। ਪਰ ਇਕ ਦਿਨ ਓਹੀ ਕੁਝ ਹੋਇਆ, ਜਿਸ੪੪