ਪੰਨਾ:ਅੱਗ ਦੇ ਆਸ਼ਿਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਉਹਨੂੰ ਡਰ ਸੀ।

ਲੋਕ ਸੌਂ ਚੁਕੇ ਸਨ। ਬਿੱਕਰ, ਰਣ ਸਿੰਘ ਅਤੇ ਚੌਧਰੀ ਅਜੇ ਵੀ ਦੋਰ ਚਲਾ ਰਹੇ ਸਨ। ਅਚਾਨਕ ਇਕ ਫਾਇਰ ਹੋਇਆ ਅਤੇ ਭਿਆਨਕ ਅਵਾਜ਼ ਸੁੰਨਸਾਨ ਰਾਤ ਨੂੰ ਚੀਰ ਗਈ। ਬਿੱਕਰ ਅਤੇ ਰਣ ਸਿੰਘ ਬਾਹਰ ਨੂੰ ਦੜੇ। ਹਵੇਲੀ ਦੇ ਦਰਵਾਜਿਓ ਬਾਹਰ ਆ ਬਿੱਕਰ ਨੇ ਹਵਾ ਵਿਚ ਫਾਇਰ ਕੀਤਾ। ਕੁਝ ਚਿਰ ਬਾਅਦ ਇਕ ਹੋਰ ਤੇ ਫਿਰ ਇਕ ਹੋਰ। ਪਿੰਡ ਦੇ ਸਾਰੇ ਲੋਕ ਟ੍ਰਿਕ ਗਏ। ਜਦ ਉਹ ਦੋਵੇਂ ਵਾਪਸ ਮੁੜੇ ਤਾਂ ਗੁਲਾਮ ਤੜਫ ਕੇ ਪਲੰਘ ਉਤੇ ਠੰਡਾ ਹੋ ਗਿਆ ਸੀ ਉਹਦਾ ਹੱਕਾ ਉਹਦੀਆਂ ਹੀ ਲੱਤਾਂ ਵਿਚ ਉਲਝਿਆ ਹੋਇਆ ਸੀ।

ਪੁਲਿਸ ਕਈ ਦਿਨ ਤਕ ਬੇਦੋਸ਼ੇ ਲੋਕਾਂ ਨੂੰ ਕੁਟਦੀ ਰਹੀ; ਕਈ ਦਿਨਾਂ ਤਕ ਦਹਿਸ਼ਤ ਫੈਲੀ ਰਹੀ; ਕਈ ਦਿਨ ਤਕ ਗੁਲਾਮ ਦੀਆਂ ਵਿਧਵਾ ਬੇਗਮ ਦੀਆਂ ਰਹੀਆਂ, ਪਰ ਪੁਲਿਸ ਨੂੰ ਕਾਤਲ ਨਾ ਹਥਿਆਏ ਅਤੇ ਇਸਦਾ ਸਾਰਾ ਦੋਸ਼ ਬਾਗੀਆਂ ਦੇ ਮੱਥੇ ਮੜ ਦਿੱਤਾ ਗਿਆ। ਸਮਾਂ ਪਾ ਕੇ ਲੋਕ ਆਪਣੇ ਕੰਮੀਂ-ਧੰਦੀ ਇੰਝ ਰੁੱਝ ਗਏ ਜਿਵੇਂ ਕੁਝ ਵਾਪਰਿਆ ਈ ਨਾ ਹੋਵੇ।

ਰੇਸ਼ਮਾਂ ਨੇ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਉਸ ਤਕਦੀਰ ਅਗੇ ਗੋਡੇ ਟੇਕ ਦਿਤੇ ਸਨ। ਗੁਲਾਮ ਦੀ ਮੌਤ ਤੋਂ ਬੜੇ ਦਿਨ ਬਾਅਦ ਉਹਦਾ ਚਿੱਤ ਢਿੱਲਾ ਹੋ ਗਿਆ। ਵੱਡੀਆਂ ਦੋਵਾਂ ਬੇਗਮਾਂ ਨੂੰ ਕੁਝ ਸ਼ੱਕ ਹੋਇਆ। ਉਹ ਰੇਸ਼ਮਾਂ ਨੂੰ ਸੁਣਾ ਕੇ ਕਹਿਣ ਲੱਗੀਆਂ-ਆਹ ਹੁੰਦੇ ਨੀ ਬਦ-ਚਲਣਾ ਦੇ ਕਾਰ; ਖਾਨਦਾਨ ਨੂੰ ਲੀਕ ਲਾ ਦਿੱਤੀ ਸੂ......ਖਵਰੇ ਕੀਹਦਾ ਖੂਨ ਸੰਭਾਲੀ ਬੈਠੀ!' ਰੇਸ਼ਮਾਂ ਨੇ ਸਭ ਕੁੱਝ ਸੁਣ ਲਿਆ। ਉਹ ਅੰਦਰ ਵੜ ਕੇ ਭੁਈਂ ਭੁਈਂ ਰੋਈ । ਪਰ ਉਹਨੂੰ ਦਿਲਾਸਾ ਦੇਣ ਵਾਲਾ ਕੌਣ ਸੀ ? ਹੋਲੀ ਹੋਲੀ ਰੇਸ਼ਮਾ ਦੇ ਗਰਭਵਤੀ ਹੋਣ ਦੀ ਗੱਲ ਰਣ ਸਿੰਘ ਦੇ ਕੰਨੀਂ ਵੀ ਪਹੁੰਚ ਗਈ । ਰਣ ਸਿੰਘ ਦੇ ਪੱਟੀ ਪੜਾਣ 'ਤੇ ਵੱਡੀਆਂ ਬੇਗਮਾਂ

ਨੇ ਆਪਣੇ ਭਰਾ ਮੁਰਾਦ ਨੂੰ ਸਦ ਲਿਆ । ਮੰਜੀ ਉਤੇ ਬਹਿੰਦਿਆਂ ਉਸ

੪੫