ਪੰਨਾ:ਅੱਗ ਦੇ ਆਸ਼ਿਕ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹੀਨੇ ਪੰਜ ਸਤ ਬੰਦੇ ਲਿਜਾ ਕੇ ਉਹ ਸਰਹਾਲੀ ਦੇ ਲੱਖਾ ਸਿੰਘ ਦੀ ਦੋਹਤਰੀ ਅਮਰ ਨੂੰ ਵਿਆਹ ਲਿਆਏ।


ਅਮਰ, ਭਕਨੇ ਦੇ ਗੁਰਮੁਖ ਸਿੰਘ ਦੀ ਧੀ ਸੀ। ਅਮਰੋ ਦੀ ਮਾਂ, ਈਸ ਏਨਾ ਹੀ ਦੱਸਦੀ ਸੀ ਕਿ ਉਸਦਾ ਪਤੀ ਵਿਆਹ ਵੇਲੇ ਲਹੌਰ ਕਾਲਜ ਪਦਾ ਸੀ ਅਤੇ ਫਿਰ ਉਹ ਉਥੇ ਹੀ ਪੜਾਉਣ ਲੱਗ ਪਿਆ। ਵਿਆਹ ਕਰਾ ਕੇ ਵੀ ਉਹ ਹਫਤੇ ਦੋ ਹਫਤੇਂ ਪਿੰਡ ਆਉਂਦਾ। ਪਰ ਇਕ ਦਿਨ ਉਹ ਕੁਝ ਹੋਰ ਬੰਦਿਆਂ ਸਮੇਤ ਨਜਾਇਜ਼ ਅਸਲਾ ਬਣਾਉਂਦਾ ਫੜਿਆ ਗਿਆ ਸੀ। ਉਹਦੀ ਜਾਣੇ ਘੁਮਾਣੀ ਇਹ ਅਸਲਾ ਕਿਉਂ ਬਣਾਉਂਦੇ ਸਨ ਤੇ ਕਿਥੇ ਵਰਤਦੇ ਸਨ।

ਗੁਰਮੁਖ ਸਿੰਘ ਦੇ ਉਮਰ ਕੈਦ ਹੋਣ ਬਾਅਦ, ਸ਼ਰੀਕਾਂ ਨੇ ਈਸੋ ਦਾ ਭਕਣੇ ਵਸਣਾ ਮੁਹਾਲ ਕਰ ਦਿੱਤਾ। ਨਿੱਤ ਦੀਆਂ ਝੂਠੀਆਂ ਤੋਹਮਤਾਂ ਤੋਂ ਤੰਗ ਆ ਕੇ ਉਹ ਆਪਣੀ ਧੀ ਅਮਰੋ ਨੂੰ ਲੈ ਕੇ ਬਾਪ ਦੀ ਬਰੂਹੀਂ ਆਣ ਬੈਠੀ ਸੀ।

ਗਮਾਂ ਦੀ ਮਾਰੀ ਈ, ਇਕ ਬਰਸਾਤ ਦੇ ਮੌਸਮ ਵਿਚ, ਅਮਰੋ ਦੀ ਬਾਂਹ ਆਪਣੀ ਵਡੀ ਭਰਜਾਈ ਦੇ ਹੱਥ ਫੜਾ, ਮਲੇਰੀਏ ਬੁਖਾਰ ਦਾ ਸ਼ਿਕਾਰ ਹੋ ਗਈ। ਆਪਣੇ ਨਾਨੇ ਦੇ ਜੀਦਿਆਂ ਤਕ, ਉਹਦਾ ਮਾਮਾ ਮਾਮੀ ਉਹਦੀ ਪੂਰੀ ਹਿਫ਼ਾਜ਼ਤ ਕਰਦੇ ਰਹੇ, ਪਰ ਜਿਉਂ ਹੀ ਲੱਖਾ ਸਿੰਘ ਵੀ ਅੱਖਾਂ ਮੀਟ ਗਿਆ ਤਾਂ ਉਹਨਾਂ ਦਾ ਨਜਲਾ ਅਮਰ ਉਤੇ ਹੀ ਡਿੱਗਣ ਲੱਗਾ। ਉਹ ਝਿੜਕਾਂ ਝਬਾਂ ਖਾਂਦੀ ਉਸ ਟਾਹਣੀਓਂ ਟੁਟੇ ਪੱਤੇ ਵਾਂਗ ਸੀ, ਜਿਹਨੂੰ ਹਵਾ ਦੇ ਬੁਲ੍ਹੇ ਕਿਧਰੇ ਵੀ ਉਡਾ ਕੇ ਲਿਜਾ ਸਕਦੇ ਸਨ। ਅਮਰ ਹੱਡਾਂ ਪੈਰਾਂ ਦੀ ਖੁਲੀ ਸੀ ਅਤੇ ਉਹਦਾ ਮੁੰਹ ਮੁਹਾਂਦਰਾ ਮਰਦਾਵਾਂ ਸੀ। ਵੇਖਣ-ਚਾਖਣ ਨੂੰ ਕੁਰੱਖਤ ਪਰ ਜੱਟੀਆਂ ਵਾਲੇ ਸਾਰ ਗੁਣ। ਮਾਲ-ਡੰਗਰ ਦੀ ਸੰਭਾਲ, ਪੱਠਾ-ਥਾ ਤੇ ਚਲਾ ਚੌਕਾਂ ਸਾਹ ਦੇ ਸਾਰੇ ਕੰਮ ਜਿਵੇਂ ਉਹ ਪਹਿਲਾਂ ਹੀ ਕਰਦੀ ਆਈ ਸੀ। ਸ਼ਮੀਰ ਦੀ ਜ਼ਿੰਦਗੀ 'ਚ ਕੁਝ ਹੁਲਾਸ ਆ ਗਿਆ। ਅਮਰੋ ਦੇ ਰੂਪ ਵਿਚ ਉਹਨੂੰ ਇਕ ਸਾਂਵਾਂ ਕਾਮਾਂ ਮਿਲ ਗਿਆ ਸੀ।