ਪੰਨਾ:ਅੱਗ ਦੇ ਆਸ਼ਿਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਤਾਬਾਂ ਨੇ ਕੁਝ ਚਿਰ ਹੋੜ-ਮਿਹਣੇ ਭਿੜੇ, ਪਰ ਹਰ ਰੋਜ਼ ਬਹਾਰੀ ਖੜੀ ਕਰੀ ਰਖਣ ਨਾਲੋਂ, ਉਹਨੇ ਇਕ ਤਰ੍ਹਾਂ ਦਿਲ ਨਾਲ ਸਮਝੌਤਾ ਕਰ ਲਿਆ। ਆਂਢਗੁਆਂਢ ਨੂੰ ਲੱਗਦਾ, ਜਿਵੇਂ ਬਰਕਤੇ ਨੇ ਮਾਂ-ਪੁੱਤ ਨੂੰ ਨੱਥ ਪਾ ਲਈ ਹੋਵੇ। ਖੇਰੂ, ਇਕ ਦੋ ਵਾਰ ਧੌਹਲ-ਧਾਂ ਵੀ ਕਰ ਹਟਿਆ, ਪਰ ਬਰਕਤੇ ਦੀ ਕੈਂਚੀ ਵਾਂਗ ਚਲਦੀ ਜ਼ਬਾਨ ਨੂੰ ਉਹ ਤਾਲਾ ਨਾ ਲਾ ਸਕਿਆ। ਬਰਕਤੇ ਸਮਝਦੀ ਸੀ ਕਿ ਜੇ ਉਸ ਆਪਣੇ ਚਾਚੇ ਸੂਬੇ ਨੂੰ ਇਸ ਘਰੋਂ ਰੋਟੀ ਦੇਣੀ ਏਂ, ਤਾਂ ਘਰ ਵਿਚ ਉਹਦੀ ਚੌਧਰ ਹੋਣੀ ਜ਼ਰੂਰੀ। ਅਤੇ ਉਹਦਾ ਅੜੀਅਲ ਸੁਭਾ ਆਪਣੀ ਜਿੱਦ ਉਤੇ ਕਾਮਯਾਬ ਹੋ ਗਿਆ।

'ਬਰਕਤੇ, ਆਹ ਖਿੜ ਖੋਹਲੀਂ ਪਹਿਲਾਂ, ਖੈਰੂ ਇੱਜੜ ਚਾਰ ਕੇ ਆਇਆ ਸੀ।

'ਢੱਠੇ ਖੂਹ 'ਚ ਪਵੇ ਤੇਰਾ ਖਿੜਕਾ, ਮੇਰੀ ਹਾਂਡੀ ਉਬਲ ਵਿਚ ਪੈਣ ਡਹੀ ਆਂ।'

'ਕਰਮਾਂ ਮਾਰੀਏ, ਹਰ ਵੇਲੇ ਮੁੰਡੇ ਨੂੰ ਇੰਝ ਝਵੀਆਂ ਲੈ ਕੇ ਨਾ ਪਿਆ ਕਰ।' ਮੁਤਾਬਾਂ ਕੋਲ ਖੈਰੂ ਦੀ ਹੁੰਦੀ ਹੇਠੀ ਨਾ ਸਹਾਰੀ ਗਈ।

'ਬਥੇਰਾ ਆਦਰ ਮਾਣ ਦੀ ਸਾਂ, ਜਦੋਂ ਦੇਂਦੀ ਸਾਂ, ..ਇਹਨੇ ਕਿਹੜਾ ਗੁਣ ਜਾਣਿਆ ਸੀ ਮੇਰਾ!

'ਤੇਰੀ ਜ਼ਬਾਨ ਬਹੁਤ ਚਲਦੀ......ਮਾਰਨਾਂ ਚਾਰ ਛਿੱਤਰ ਤੇਰੇ ਸਿਰ...' ਖੈਰੂ ਨੇ ਹਿਰਦਿਆਂ ਆਖਿਆ।

'ਦਫ਼ਾ ਕਰ ਸੋ ਇਹਨੂੰ ਚੰਦਰੀ ਨੂੰ......ਖ਼ਵਰੇ ਕੀਹਦੇ ਤੇ ਰੀਝਿਆਂ ਪਿਆ ਸੈਂ ? ਖਿੜਕਾ ਖੋਹਲਦੀ ਮਤਾਬਾਂ ਬੋਲੀ।

ਹਾਂ, ਹਾਂ, ਲੈ ਆਂਉਦਾ ਉਹਨੂੰ ਫਿਰ ਵਡੇ ਡਮਾਗ ਆਲਾ.... ਜਿਹੜਾ ਉਹਨੇ ਰੰਗ ਲਾ ਤਾ...... ਹਾਂਡੀ ਵਿਚ ਕੜਛੀ ਫੇਰਦੀ ਬਰਕਤੇ ਕਿਲਕੀ।

'ਤੇਰੇ ਨਾਲੋਂ ਤਾਂ ਚੰਗੀ ਆ...... ਕੁੜੀ ਵੀ ਸਾਂਭਦੀ ਤੇ ਬੁੜ-ਬੁੜੀ

੫੫