ਪੰਨਾ:ਅੱਗ ਦੇ ਆਸ਼ਿਕ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦਿੰਦਾ । ਇਸ ਲਈ ਰਣ ਸਿੰਘ ਨਾਲ ਖਾਹ-ਵਾਹ ਹੋ ਕੇ ਉਹਨੇ ਉਸ ਨਾਲ ਫੈਸਲਾ ਕੀਤਾ ਕਿ ਫਸਲ ਦਾ ਹਿਸਾਬ ਇਕ ਮੁਨੀਮ ਦੇ ਸਪੁਰਦ ਕਰ ਦਿਤਾ ਜਾਵੇ । ਰਣ ਸਿੰਘ ਨੇ ਉਹਦੀ ਇਸ ਗੱਲ ਨੂੰ ਮੰਨ ਲਿਆ ਅਤੇ ਮੁਲਖੇ ਦੇ ਮੰਡੇ ਹਰੀਏ ਨਾਲ ਗੱਲ-ਬਾਤ ਕਰ ਲਈ ਗਈ। ਰਣ ਸਿੰਘ ਕਾਰ-ਮੁਖਤਾਰ ਅਤੇ ਹਰੀਆਂ ਮੁਨੀਮ ਬਣ ਗਿਆ । ਦੇ ਚੇਲਾ ਗਿਆ । ਪਰ ਇਸ ਵਾਰ ਉਹ ਐਸਾ ਗਿਆ ਕਿ ਮੁੜ ਕਦੀ ਨਾ ਆਇਆ । ਉਹਨੂੰ ਕਿਸੇ ਨੇ ਕਤਲ ਕਰ ਦਿਤਾ ਸੀ । ਮੁਰਾਦ ਦੀ ਮੌਤ ਬਾਅਦ, ਰਣ ਸਿੰਘ ਦਾ ਰਸਤਾ ਸਾਫ ਹੋ ਗਿਆ ਅਤੇ ਉਹ ਹੁਣ ਆਪਣੇ ਆਪ ਨੂੰ ਗੁਲਾਮ ਦੀ ਜਮੀਨ, ਜਾਇਦਾਦ ਦਾ ਵਾਰਸ ਹੀ ਸਮਝਣ ਲੱਗ ਪਿਆ । ਬੇਗਮਾਂ ਨੇ ਕਈ ਵਾਰ ਉਹਦੇ ਰੁੱਖੇ-ਪਣ ਤੇ ਹੈਰਾਨੀ ਭਰਿਆ ਗਿਲਾ ਕੀਤਾ ਸੀ, ਪਰ ਰਣ ਸਿੰਘ ਨੂੰ ਉਹਨਾਂ ਦੀ ਕੀ ਪ੍ਰਵਾਹ ਸੀ । ਆਖਰ ਹਵੇਲੀ ਦੀ ਚਾਰ ਦੀਵਾਰੀ ਦੀ ਕੈਦ ਵਿਚ ਉਹ ਸਹਿਕ ਸਹਿਕ ਦਿਨ ਕੱਟੀ ਕਰਨ ਲੱਗੀਆਂ। ਰਣ ਸਿੰਘ ਨੇ ਹਰੀਏ ਨੂੰ ਅਡੇ ਲਾ ਕੇ ਮੁਲਖੇ ਤੋਂ ਅੱਡ ਹੋ ਜਾਣ ਲਈ ਮਨਾ ਲਿਆ ਅਤੇ ਹਰੀਆ ਆਪਣਾ ਚੂਚੀ ਬੱਚਾ ਲੈ ਕੇ ਹਵੇਲੀ ਦੇ ਵਡੇ ਦਰਵਾਜ਼ੇ ਨਾਲ ਦੀ ਬੈਠਕ ਵਿਚ ਰਹਿਣ ਲੱਗਾ । ਬੇਗਮਾਂ ਦੀ ਅਖੀਂ ਘੱਟਾ ਪਾਉਣ ਲਈ ਉਹਨੇ ਫਸਲ-ਵਾੜੀ ਦਾ ਹਿਸਾਬ ਕਿਤਾਬ ਹਰੀਏ ਦੇ ਸਪੁਰਦ ਕਰ ਦਿਤਾ ਸੀ ਅਤੇ ਹਰੀਆ ਜੋ ਵੀ ਕਰੇ, ਜੋ ਵੀ ਕਹੇ, ਰਣ ਸਿੰਘ ਅਤੇ ਬੇਗਮਾਂ ਦੋਵੇਂ ਧਿਰਾਂ ਉਸਨੂੰ ਸਚ ਕਰਕੇ ਮੰਨ ਲੈਦੇ। ਹਰੀਏ ਦੀ ਤੁੱਕਾ ਧੌਣ ਹੁਣ ਗਾਟੇ ਵਾਂਗ ਮੋਟੀ ਹੁੰਦੀ ਜਾ ਰਹੀ ਸੀ। ਧਤੀ ਉਤੇ ਪਾਈ ਬਨੈਨ ਚ ਵਧੇ ਹੋਏ ਢਿੱਡ ਤੇ ਪਿਆ ਜਨੇਊ, ਸਾਹ ਲੈਣ ਨਾਲ ਠਾਂਹ-ਹ ਹੁੰਦਾ ਰਹਿੰਦਾ ਅਤੇ ਨੱਕ ਦੀ ਘੋੜੀ ਉਤੋਂ ਖਿਸਕੀ ਐਨਕ ਨੂੰ ਟਿਕਾਣੇ ਕਰਦਿਆਂ ਉਹ ਬੇਗਮਾਂ ਦੇ ਤਬਾਰਿਆਂ ਵਲ ਝਾਕਦਾ ਅਤੇ ਡਰਕ ਦੀ ਡੰਡੀ ਨਾਲ ਨੱਤੀਆਂ ਵਾਲੇ ਕੰਨਾਂ ਵਿਚੋਂ ਮੈਲ ਕਢਣ ਰੁਝ ਜਾਂਦਾ। ਉਹਦੀ ਗੰਢਾਂ ਵਾਲੀ ਬੋਦੀ ੫੯