ਪੰਨਾ:ਅੱਗ ਦੇ ਆਸ਼ਿਕ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਦੀ ਇਕ ਪਾਸੇ ਉਲਰ ਜਾਂਦੀ ਅਤੇ ਕਦੀ ਦੂਜੇ ਪਾਸੇ । ਸਮਾਂ ਲੰਘਦਾ ਗਿਆ ਅਤੇ ਮਾਇਆ ਦਈ ਦੀ ਚਿੰਤਾ ਵਧਦੀ ਗਈ । ਉਹ ਮੂੰਹ ਪਾੜ ਕੇ ਹਰੀਏ ਨੂੰ ਕੁਝ ਨਹੀਂ ਕਹਿੰਦੀ ਸੀ, ਪਰ ਉਹਨੂੰ, ਉਹਦਾ ਆਨੇ ਬਹਾਨੇ ਬੇਗਮਾਂ ਦੇ ਕੋਲ ਬਹਿਣਾ ਉਠਣਾ ਚੰਗਾ ਨਹੀਂ ਸੀ ਲਗਦਾ । ਹਜ਼ਾਰ ਵਾਰ ਉਹ ਖਿੱਝ ਹਟੀ ਸੀ, ਪਰ ਹਰੀਏ ਨੂੰ ਚੁਬਾਰਿਆਂ ਦੇ ਨਿੱਘ ਨੂੰ ਮਾਨਣ ਦਾ ਜਿਹੜਾ ਭੁਸ ਪੈ ਗਿਆ ਸੀ, ਉਹਨੇ ਉਹਦੀ ਸੋਚ ਦੀਆਂ ਅੱਖਾਂ ਅਗੇ ਹਨੇਰੇ ਦਾ ਪੜਦਾ ਤਾਣ ਦਿਤਾ । | ਰਣ ਸਿੰਘ ਹਰੀਏ ਦੇ ਇਸ ਜਾਲ ਵਿਚ ਫਸਣ 'ਤੇ ਖੁਸ਼ ਸੀ ਅਤੇ ਉਸ ਹਰੀਏ ਦੀਆਂ ਕਰਤੂਤਾਂ ਵਲੋਂ ਜਾਣ ਬੁਝ ਕੇ ਅੱਖਾਂ ਫੇਰ ਲਈਆਂ। ਹਾਂ, ਕਦੀ ਕਦੀ ਰਣ ਸਿੰਘ ਸ਼ਰਾਬ ਦੀ ਬੋਤਲ ਲੈ ਆਉਂਦਾ ਅਤੇ ਮਾਇਆ ਦਈ ਨੂੰ ਸ਼ਰਾਬ ਲਈ ਗਲਾਸ ਧੰਦਿਆਂ ਖਿਝ ਚੜ੍ਹ ਚੜ੍ਹ ਜਾਂਦੀ । ਹੁਣ ਕਈ ਵਾਰ ਮਾਇਆ ਦਈ ਤਾੜਕੇ ਹਵੇਲੀ ਦੇ ਅੰਦਰ ਵਲ ਖੁਦਾ ਦਰਵਾਜਾ ਦੀ ਹਰੀਏ ਲਾਗੇ ਆਣ ਬਹਿੰਦੀ, ਮੇਰਾ ਤਾਂ ਜੀ ਕਰਦਾ ਆਪਣੇ ਘਰ ਚਲੇ ਚਲੀਏ, ਬਾਊ ਜੀ ਨੇ ਕਿਹੜਾ ਕਠੇ ਹਿੱਕ 'ਤੇ ਧਰ ਕੇ ਲੈ ਜਾਣੇ ......ਸਾਡੇ ਜੋਗਾ ਈ ਏ ਨਾ ਸਭ ਕੁਝ । ਭਲਾ ਅਗੇ ਤਾਂ ਗਲ ਹਰ ਸੀ । ...ਸਰਦਾਰ ਆਪੇ ਚੁਬਾਰਿਆਂ 'ਚ ਆਉਂਦਾ ਜਾਂਦਾ ਸੀ, ਪਰ ਹੁਣ ਤਾਂ ਨਿੱਤ ਨਵੇਂ ਦਿਨ ਉਹ ਕਿਸੇ ਨਵੇਂ.... ਅਤੇ ਹਰੀਆ ਬੱਗੀਆਂ ਬੱਗੀਆਂ ਅੱਖਾਂ ਕਢਦਾ, ਡਰੰਕ ਦੀ ਡੰਡੀ ਦੀ ਹੱਜ ਮਾਰ ਉਹਦੀ ਗਲ ਟੁਕਦਿਆਂ ਆਂਹਦਾ-ਓ ਤੈਨੂੰ ਕੀੜੇ ਪੈਣ ਮਛਰਾਣੀਏ....ਤੂੰ ਹੁੰਦੇ ਈ ਮੰਗ ਮੰਗ ਖਾਂਦੀਓ ਤਾਂ ਚੰਗਾ ਸੀ । ...ਜੋ ਮਰਜ਼ੀ ਕਰੀਏ, ਜੋ ਮਰਜ਼ੀ ਰਖੀਏ, ਜੋ ਮਰਜ਼ੀ ਸੁਟੀਏ, ਸਰਦਾਰ ਨੇ ਸਾਨੂੰ ਪੁਛਿਆ ਤਕ ਨਹੀਂ ਕਦੀ.. ਜੇ ਤੂੰ ਭੁੱਖੀ ਮਰਨਾ ਤਾਂ ਜਾਹ ਨਿਕਲ ਜਾਹ ਜਿਥੇ ਮਰਜੀ , ਅਤੇ ਮਾਇਆ ਦਈ ਘਗਰੇ ਦੇ ਨੇਗ ਨੂੰ ਘੱਟਦੀ ਸਲੀਪਰਾਂ ਵਿਚ ਪੈਰ ਅੜਾ, ਉਹਦੇ ਲਾਗੇ ੬੦