ਪੰਨਾ:ਅੱਗ ਦੇ ਆਸ਼ਿਕ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਬਾ ਸਮਾਧੀ ਕੇ ਬੀਚ ਹੁਕਮ ਹੁਆ ਥਾ ਹਮਾਰੇ ਗੁਰੂ ਬਾਬਾ ਕਾ ਆ ਕੇ ਦਰਸ਼ਨ ਕਰਨੇ ਕਾ,...... ਇਸ ਲੀਏ ਆਪਣੇ ਬਾਬਾ ਕਾ ਹੁਕਮ ਮਾਨ ਆ ਗਏ। ਬਾਬੇ ਸ਼ੇਸ਼ਨਾਗ ਨੇ ਗਲ ਨੂੰ ਇੰਜ ਤੋੜ ਮੋੜ ਕੇ ਆਖਿਆ ਕਿ ਸ਼ਮੀਰ ਉਹਨੂੰ ਕਰਾਮਾਤੀ ਮਹਾਤਮਾ ਸਮਝਣ ਲੱਗ ਪਏ।

'ਬਹਿ ਜਾਉ ਮਹਾਰਾਜ... ਮੰਜੀ ਨੂੰ ਲਾਗੇ ਖਿਚਦਿਆਂ ਅਮਰੋ ਨੇ ਆਜਜ਼ੀ ਨਾਲ ਹੱਥ ਜੋੜੇ।

'ਨਹੀਂ ਬੇਟੀ, ਹਮਾਰੇ ਗੁਰੂ ਬਾਬਾ ਕਾ ਹੁਕਮ ਨਹੀਂ,...ਬੜੀ ਮੁਸੀਬਤ ਕੇ ਦਿਨ ਗੁਜ਼ਾਰੇ ਹੈਂ ਆਪ ਦੋਵਾਂ ਨੇ......ਅਬ ਚਿੰਤਾ ਕੀ ਕੋਈ ਜ਼ਰੂਰਤ ਨਹੀਂ...... ਸ਼ੇਸ਼ਨਾਗ ਖੁਦ ਆਪ ਕੀ ਰਕਸ਼ਾ ਕਰੇਗੇ । ਕਹਿੰਦਿਆਂ ਬਾਬੇ ਦੀਆਂ ਅੱਖਾਂ ਬਿੱਜਲ ਹੋ ਗਈਆਂ।

ਅਮਰੋ ਬਿੱਟਰ ਬਿੱਟਰ ਵੇਖੀ ਜਾਂਦੀ ਸੀ। ਬਾਬਾ ਜੀ, ਦੁੱਧ ਪੀਓਗੇ? ਸ਼ਮੀਰ ਨੇ ਪਸੀਜਦਿਆਂ ਪੁਛਿਆ!

“ਨਹੀਂ ਬੇਟਾ, ਹਮੇਂ ਜ਼ਰੂਰਤ ਨਹੀਂ;......ਸ਼ਮੀਰਾ ਸਿੰਘ ਆਪ ਹੀ ਕਾ ਨਾਮ ਹੈ ?" ਆਪਣਾ ਨਾਂ ਬਾਬੇ ਸ਼ੇਸ਼ਨਾਗ ਦੇ ਮੂੰਹੋਂ ਸੁਣ ਕੇ ਜਿਵੇਂ ਉਹ ਚੌਕ ਉਠਿਆ ਹੋਵੇ ।

‘ਆਪ ਕਾ ਮਸਤੱਕ ਬਹੁਤ ਭਾਗਸ਼ਾਲੀ ਹੈ... ਹੈਰਾਨ ਹੋਣੇ ਕੀ ਜ਼ਰੂਰਤ ਨਹੀਂ... ਹਮਾਰੀ ਆਤਮਾ ਕੋ ਸਬੀ ਗਿਆਨ ਹੈ ਬੇਟਾ ! ਅਤੇ ਸ਼ੇਸ਼ਨਾਗ ਦੇ ਬੁਲ ਫਰਕ ਪਏ ।

ਸ਼ਮੀਰ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ।

‘ਯਹ ਭੁਝੰਗੀ ਆਪ ਹੀ ਕੀ ਹੈ ?' ਅੰਦਰ ਲੰਘ ਆਏ ਹੋਰ ਬਚਿਆਂ ਨਾਲ ਸਰਵਣ ਅਮਰੋ ਦੀ ਲੱਤ ਨੂੰ ਆਣ ਚੰਬੜਿਆ ਸੀ ਅਤੇ ਉਹ ਭੈ-ਭੀਤ

੬੫