ਪੰਨਾ:ਅੱਗ ਦੇ ਆਸ਼ਿਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ 'ਸ਼ੇਸ਼ਨਾਗ' ਵਲ ਝਾਕ ਰਿਹਾ ਸੀ।

ਸਾਡਾ ਕਾਹਦਾ ਮਹਾਰਾਜ, ਈਸ਼ਵਰ ਦਾ ਈ ਏ, ਬਹੁਤ ਸ਼ਰਾਰਤੀ ਏ , ਕਹਿੰਦਿਆਂ ਅਮਰੋ ਨੇ ਉਹਦੀ ਗਲ ਥੱਪ-ਥਪਾਈ।

ਬਹਾਦਰ ਬਾਬਾ ਕੀ ਅੰਸ਼ ਜੂ ਹੈ, ਮਰਾਂ, ਆਖ ਬਾਬੇ ਨੇ ਸਰਵਣ ਨੂੰ ਚੁਕ ਕੇ ਛਾਤੀ ਨਾਲ ਘਟ ਲਿਆ । ਅੱਖਾਂ 'ਚੋਂ ਹੰਝੂ ਡਿਗੇ ਅਤੇ ਬਾਬੇ ਦੀਆਂ ਮੁੱਛਾਂ 'ਚ ਅਟਕ ਗਏ ।

“ਭਾਪਾ ਤੂੰ !' ਸ਼ੇਸ਼ਨਾਗ ਦੇ ਮੂੰਹੋਂ ਆਪਣਾ ਬਚਪਨ ਦਾ ਨਾਂ ‘ਸਿਮਰਾਂ ਸੁਣ ਕੇ ਜਿਵੇਂ ਉਹਦੀ ਡਾਡ ਈ ਤਾਂ ਨਿਕਲ ਗਈ ਸੀ !

ਬਾਬਾ ਸ਼ੇਸ਼ਨਾਗ ਦਾ ਸਵੈ ਕਾਬੂ ਡੋਲ ਗਿਆ ਸੀ । ਉਸ ਅਮਰੋ ਨੂੰ ਅਤੇ ਅਮਰ ਨੇ ਉਹਨੂੰ ਗਲਵਕੜੀ ਵਿਚ ਘੁਟਿਆ ਹੋਇਆ ਸੀ । ਦੋਵੇਂ ਰੋ ਰਹੇ · ਸਨ, ਸ਼ਮੀਰਾ ਹੈਰਾਨ ਖੜਾ ਸੀ ।

‘ਬਦ ਕਿਸਮਤ ਬਚੀ !' ਆਖਰ ਬਾਬੇ ਦੇ ਮੂੰਹੋਂ ਨਿਕਲਿਆ । ‘ਉਛ ਭਾਪਾ, ਅਮਰੋ ਬਸ ਇਹੀ ਕਹਿ ਸਕੀ ।

'ਮੈਂ ਸਮਝਦਾ ਸੀ ਸ਼ਾਇਦ ਹੁਣ ਤਕ ਮੇਰੇ ਸਭ ਚਰਾਗ ਬੁਝ ਕੇ ਹੋਣਗੇ... ਜਦ ਮੈਨੂੰ ਪਤਾ ਲਗਾ ਸਿਮਰਾਂ ਜਾਂਦੀ ਏ ਤਾਂ ਮੇਰੇ ਦਿਲ ਵਿਚ ਇਕ ਤੜਪ ਜਾਗ ਪਈ ਸਿਮਰਾਂ, ...ਤੇ ਇਹ ਮੇਰੀ ਆਖਰੀ ਇੱਛਾ ਸੀ. . ਪਤੀ ਹੋ ਗਈ । 'ਬਾਬਾ ਜਿਵੇਂ ਗੱਲਾਂ ਨਹੀਂ ਸੀ ਕਰ ਰਿਹਾ, ਸਗੋਂ ਹੋ ਰਿਹਾ ਸੀ : ਫਿਰ ਅਮਰੋ ਨੂੰ ਛਡ, ਉਸ ਸ਼ਮੀਰ ਨੂੰ ਗਲਵਕੜੀ ਵਿਚ ਲੈਂਦਿਆਂ ਉਹ 31 ਮੱਥਾ ਚੁੰਮ ਲਿਆ । ਕਈ ਸਾਲ ਵਿਛੜੇ ਰਹਿਣ ਬਾਅਦ, ਪਿਉ-ਧੀ ਦਾ ਮਿਲਾਪ ਕਿੰਨਾ ਦਰਦ ਭਰਿਆ ਸੀ ।

ਪਿਤਾ-ਪਿਆਰ ਏਨਾ ਹਾਵੀ ਹੋ ਗਿਆ ਕਿ ਉਥੋਂ ਚਲੇ ਜਾਣਾ ਚਾਹੀ ਦਾ ਵੀ, ਉਸ ਰਾਤ ਉਹ ਜਾ ਨਾ ਸਕਿਆ, ਉਸ ਰਾਤ ਸਿਮਰਾਂ ਨੇ ਉਸਨੂੰ ਜਾਣ ਨਾ ਦਿਤਾ ।੬੬