ਪੰਨਾ:ਅੱਗ ਦੇ ਆਸ਼ਿਕ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਹੋਵੇ। ਰੇਸ਼ਮੇਂ ਗੁੰਮ ਦੀ ਗੰਮ ਆਪਣਾ ਕੰਮ ਕਰੀ ਜਾ ਰਹੀ ਸੀ।

'ਮਾਏ, ਦੇਵਰ ਨਾਲ ਨਾ ਤੋਰ,
ਦੇਵਰ ਅੱਖੀਆਂ ਨੀ ਗਹਿਰੀਆਂ ।
ਧੀਏ, ਘਰ ਆਇਆ ਸੱਜਣ ਨਾ ਮੌੜ,
ਨਾਲ ਘਲੂੰਗੀ ਤੇਰੇ ਵੀਰ ਨੂੰ, ਮੇਰੀ ਜਾਂ...ਨ

ਨੂਰਾਂ ਗਾਉਣ ਸੁਣਦੀ ਰਹੀ ਅਤੇ ਕੁਝ ਸੋਚਦੀ ਰਹੀ । ਤਿੰਨਾਂ ਦੇ ਗੀਤ ਨਾਲ ਜ਼ਦ ਸਾਰੀ ਕਪਾਹ ਗੂੰਜ ਉਠੀ ਤਾਂ ਖੂਹ ਉਤੇ ਵੱਜਦਾ ਅਲਗੋਜਾ ਬੰਦ ਹੋ ਗਿਆ । ਨੂਰਾਂ ਨੇ ਇਕ ਪਲ ਲਈ ਸਾਹ ਰੋਕ ਕੇ ਸੁਣਿਆ, ਪਰ ਉਹਨੂੰ 'ਟੱਕ'...ਟੱਕ' ਦੀ ਅਵਾਜ਼ ਅਤੇ ਘੁੰਗਰੂਆਂ ਦੀ ਛਣ-ਨ’ ‘ਛਣ-ਨ ਦੇ ਸਿਵਾ ਹੋਰ ਕੁੱਝ ਸੁਣਾਈ ਨਾ ਦਿਤਾ।

'ਮਾਏ, ਵਰਦੀ ਨੀ ਨਿੱਕੀ ਨਿੱਕੀ ਫੁਰ,
ਦੇਵਰ ਤੰਬੂਆ ਨੀ ਤਾਣਿਆਂ।
ਨੀ ਭਾਬ, ਆ ਵੜ ਤੰਬੂਏ ਦੇ ਹੇਠ,
ਭਿਜ ਜਾਣਗੇ ਸੂਹੇ ਨੀ ਸੋਸਨੀ ਮੇਰੀ ਜਾਂ...ਨ ।
ਨੀ ਮਾਏ, ਰਿਨ ਦੀਆਂ ਛੋਲਿਆਂ ਦੀ ਦਾਲ

ਤੇ ਗੀਤ ਪੂਰਾ ਹੋਣ ਤੋਂ ਪਹਿਲਾਂ ਈਂ ਜਿਵੇਂ ਉਹਨਾਂ ਦੇ ਬੋਲ ਉਹਨਾਂ ਦੇ ਸੰਘ ਵਿਚ ਫਸ ਗਏ ਹੋਣ। ਰਣ ਸਿੰਘ ਦੀ ਘੋੜੀ ਉਹਨਾਂ ਦੀ ਨਜਰੇ • ਉਦੋਂ ਪਈ, ਜਦ ਉਹ ਐਨ ਕਪਾਹ ਬੰਨੇ ਆਣ ਖਲੋਤੀ। ਸਿਲਕੀ ਪਜਾਮਾਂ ਤੇ ਤਰੀਜਾਂ ਵਾਲਾ ਸਿਲਕੀ ਕਮੀਜ਼, ਪੈਰੀਂ ਤਿਲੇ ਨਾਲ ਮੜਿਆ ਖੁੱਸਾ, ਸਿਰ 'ਤੇ ਨੀਲ ਲਗੀ ਚਿੱਟੀ ਪੱਗ। ਦਾਹੜੀ ਵਿਚ ਕਿਤੇ ਕਿਤੇ ਗਿੱਟਾ ਵਾਲ ਅਤੇ ਵੈਲੀਆਂ ਵਾਂਗ ਥੋਹੜੀ ਥੋਹੜੀ ਕਤਰੀ ਹੋਈ। ਮੱਛੀ ਦੇ ਖਤ ਉਸਤਰੇ ਨਾਲ ਕਢੇ ਹੋਏ। ਗਲਮੇਂ ਦੀ ਫੱਟੀ ਵਿਚ ਲਿਸ਼ਕਦੇ ਸੋਨੇ ਦੇ ਬਟਨ ਅਤੇ ਉਹਨਾਂ ਨਾਲ ਬੱਧੀ ਲਾਲ ਫੁਮਣ ਵਾਲੀ ਡਰ। ਇਕ ਹੱਥ ਵਿਚ ਖੰਡੀ ਅਤੇ ਦੂਜੇ ਵਿਚ ਕੱਸੀਆਂ ਹੋਈਆਂ ਘੋੜੀ ਦੀਆਂ ਲਗਾਮਾਂ। ਦੇਅ ਦਾ ਦੇਅ, ਜੋ ਵਕਤ ਤੋਂ ਪਹਿਲਾਂ ਬੁੱਢਾ ਹੋ ਗਿਆ ਲਗਦਾ ਸੀ, ਉਹਨਾਂ ਦੇ ਸਾਹਮਣੇ ਆਣ ਖਲੋਤਾ।੭੮